ਪਾਈਨ ਗਰੋਵ ਕਾਲਜ ’ਚ ਟ੍ਰੀ ਪਲਾਂਟੇਸ਼ਨ ਡਰਾਈਵ ਕਰਵਾਈ
ਪਾਈਨ ਗਰੋਵ ਕਾਲਜ ਵਿੱਚ ਐਨਐਸਐਸ ਕੈਂਪ ਅਧੀਨ ਟਰੀ ਪਲਾਂਟੇਸ਼ਨ ਡਰਾਈਵ ਦਾ ਆਯੋਜਨ
Publish Date: Fri, 20 Mar 2026 05:02 PM (IST)
Updated Date: Fri, 20 Mar 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਕਾਲਜ ਆਫ ਐਜੂਕੇਸ਼ਨ ਬਸੀ ਪਠਾਣਾਂ ਵਿਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦੇ ਆਗਾਜ਼ ਅਧੀਨ ਟ੍ਰੀ ਪਲਾਂਟੇਸ਼ਨ ਡਰਾਈਵ ਕਰਵਾਈ ਗਈ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਵਿਕਾਸ ਕੌਲ, ਡਾਇਰੈਕਟਰ ਵੀਨਾ ਕੌਲ ਤੇ ਪ੍ਰਿੰਸੀਪਲ ਡਾ. ਦੀਪਾਲੀ ਸਿੰਗਲਾ ਨੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਡਾ. ਵਿਕਾਸ ਕੌਲ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਦੂਜਿਆਂ ਲਈ ਸਮਰਪਿਤ ਕਰਨਾ ਹੈ। ਇਸ ਰਾਹੀਂ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਦੀ ਕਦਰ ਕਰਦੇ ਹੋਏ ਉਨ੍ਹਾਂ ਲਈ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ। ਪ੍ਰਿੰਸੀਪਲ ਡਾ. ਦੀਪਾਲੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐੱਨਐੱਸਐੱਸ ਦਾ ਮੁੱਖ ਉਦੇਸ਼ ਸਿੱਖਿਆ ਨਾਲ ਨਾਲ ਵਿਦਿਆਰਥੀਆਂ ’ਚ ਭਾਈਚਾਰਕ ਤੇ ਸਮਾਜਿਕ ਸੇਵਾ ਭਾਵਨਾ ਨੂੰ ਜਾਗਰੂਕ ਕਰਨਾ ਹੈ। ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਨੇ ਐਨਐਸਐਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕੈਂਪ ਦੀ ਸ਼ੁਰੂਆਤ ਟਰੀ ਪਲਾਂਟੇਸ਼ਨ ਡਰਾਈਵ ਨਾਲ ਕੀਤੀ ਗਈ, ਜਿਸ ’ਚ ਬਸੀ ਪਠਾਣਾਂ ਨੇੜੇ ਪਿੰਡ ਬੌੜ ਨੂੰ ਅਪਣਾਇਆ ਗਿਆ। ਵਿਦਿਆਰਥੀਆਂ ਨੂੰ ਪਿੰਡ ਬੌੜ ਲਿਜਾਇਆ ਗਿਆ ਜਿੱਥੇ ਉਨ੍ਹਾਂ ਵੱਲੋਂ ਬੂਟੇ ਲਗਾਏ ਗਏ। ਪ੍ਰੋਗਰਾਮ ਅਫਸਰ ਰਵਿੰਦਰ ਸਿੰਘ ਨੇ ਹਰਿਆਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।