ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ : ਰੇਹੜੀ ਪਲਟਣ ਨਾਲ ਔਰਤ ਤੇ ਬੱਚੇ ਦੀ ਮੌਤ
ਨੇੜਲੇ ਪਿੰਡ ਬਡਗੁਜਰਾਂ ਵਿਖੇ ਅੱਜ ਉਸ ਵੇਲੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਬੱਚਿਆਂ ਨੂੰ ਬਚਾਉਂਦੇ - ਬਚਾਉਂਦੇ ਇੱਕ ਔਰਤ ਨੂੰ ਵੀ ਆਪਣੀ ਜਾਨ ਗੁਆਉਣੀ ਪਈ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਪਤਾ ਚਲਿਆ ਕਿ ਕਰੀਬ 10-12 ਸਾਲਾਂ ਦੇ ਦੋ ਬੱਚੇ ਘਰਦਿਆਂ ਨੂੰ ਬਿਨਾਂ ਦੱਸੇ ਖੇਡ ਖੇਡ ਚ ਇੱਕ ਰਿਕਸ਼ਾ ਰੇਹੜੀ ਲੈਕੇ ਨਿਕਲ ਗਏ ਜੌ ਪਿੰਡ ਦੇ ਟੋਭੇ ਵਿੱਚ ਜਾ ਡਿੱਗੇ
Publish Date: Fri, 17 Apr 2026 06:46 PM (IST)
Updated Date: Fri, 17 Apr 2026 07:16 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ । ਇੱਥੋਂ ਦੇ ਨੇੜਲੇ ਪਿੰਡ ਬਡਗੁਜਰਾਂ ਵਿਖੇ ਅੱਜ ਉਸ ਵੇਲੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਬੱਚਿਆਂ ਨੂੰ ਬਚਾਉਂਦੇ - ਬਚਾਉਂਦੇ ਇੱਕ ਔਰਤ ਨੂੰ ਵੀ ਆਪਣੀ ਜਾਨ ਗੁਆਉਣੀ ਪਈ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਪਤਾ ਚਲਿਆ ਕਿ ਕਰੀਬ 10-12 ਸਾਲਾਂ ਦੇ ਦੋ ਬੱਚੇ ਘਰਦਿਆਂ ਨੂੰ ਬਿਨਾਂ ਦੱਸੇ ਖੇਡ ਖੇਡ ਚ ਇੱਕ ਰਿਕਸ਼ਾ ਰੇਹੜੀ ਲੈਕੇ ਨਿਕਲ ਗਏ ਜੌ ਪਿੰਡ ਦੇ ਟੋਭੇ ਵਿੱਚ ਜਾ ਡਿੱਗੇ, ਇਸ ਗੱਲ ਦੀ ਭਣਕ ਲਗਦੀਆਂ ਹੀ ਉਨ੍ਹਾਂ ਵਿਚੋਂ ਇੱਕ ਬੱਚੇ ਦੀ ਮਾਂ ਅਤੇ ਇੱਕ ਦੀ ਭੂਆ ਲੱਗਣ ਵਾਲੀ ਔਰਤ ਨੇ ਵੀ ਬਿਨਾਂ ਕੁਝ ਸੋਚੇ ਬੱਚਿਆਂ ਨੂੰ ਬਚਾਉਣ ਵਾਸਤੇ ਟੋਭੇ ਵਿੱਚ ਛਲਾਂਗ ਲਗਾ ਦਿੱਤੀ, ਦੇਖਦੇ - ਦੇਖਦੇ ਉਨ੍ਹਾਂ ਦੇ ਘਰ ਦੇ ਇੱਕ ਬਜੁਰਗ ਨੇ ਵੀ ਛਲਾਂਗ ਲਗਾ ਦਿੱਤੀ, ਇਸ ਘਟਨਾ ਦੀ ਸੂਚਨਾ ਮਿਲਣ ਤੇ ਪਿੰਡ ਦੇ ਲੋਕ ਟੋਭੇ ਕੋਲ ਇਕੱਠੇ ਹੋ ਗਏ ਜਿਨਾਂ ਨੇ ਭਾਰੀ ਮੁਸ਼ਕਤ ਤੋਂ ਬਾਅਦ ਬਜੁਰਗ ਅਤੇ ਇੱਕ ਬੱਚੇ ਨੂੰ ਠੀਕ ਠਾਕ ਬਾਹਰ ਕੱਢ ਲਿਆ ਜਦਕਿ ਔਰਤ ਉਸਦੇ ਭਤੀਜੇ ਨੂੰ ਟੋਭੇ ਵਿੱਚੋਂ ਬਾਹਰ ਕੱਢਣ ਲਈ ਪਟਿਆਲਾ ਤੋਂ ਗੋਤਾ ਖੋਰ ਬੁਲਾਉਣਾ ਪਿਆ । ਜਿਨ੍ਹਾਂ ਵਿਚੋਂ ਇੱਕ ਬੱਚਾ ਅਨੰਤਵੀਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਜਦਕਿ ਔਰਤ ਅਤੇ ਉਸਦੇ ਬੇਟੇ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਔਰਤ ਨੇ ਵੀ ਦਮ ਦੌੜ ਦਿੱਤਾ, ਜਦਕਿ ਬੱਚਾ ਖਤਰੇ ਤੋਂ ਬਾਹਰ ਦਸਿਆ ਜਾ ਰਿਹਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਮਗਰੋਂ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ
। ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਣ ਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਸਮੇਤ ਹਲਕੇ ਦੇ ਆਲਾ ਅਫਸਰ ਵੀ ਮੌਕੇ ਪਹੁੰਚੇ ਜਿਨ੍ਹਾਂ ਵਲੋਂ ਇਸ ਘਟਨਾ ਬਾਰੇ ਦੁੱਖ ਜਤਾਇਆ । ਜਿਕਰਯੋਗ ਹੈ ਕਿ ਉਕਤ ਔਰਤ ਆਪਣੇ ਇੱਕ ਬੱਚੇ ਸਮੇਤ ਪਟਿਆਲਾ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ ।