ਦਰਦਨਾਕ ਹਾਦਸਾ: ਇਲਾਜ ਲਈ ਹਸਪਤਾਲ ਜਾ ਰਹੇ ਸਾਬਕਾ ਫੌਜੀ ਨੇ ਰਸਤੇ ’ਚ ਤੋੜਿਆ ਦਮ
ਫਤਿਹਗੜ੍ਹ ਸਾਹਿਬ ਤੋਂ ਰੈਫਰ ਕੀਤੇ 80 ਸਾਲਾ ਸਾਬਕਾ ਫੌਜੀ ਦੀ ਸੜਕ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੀ ਪੁਸ਼ਟੀ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੀਪਕ ਮਲਹੋਤਰਾ ਵਾਸੀ ਮੁਹੱਲਾ ਕਿਲ੍ਹਾ ਬੱਸੀ ਪਠਾਣਾਂ ਦੇ ਬਿਆਨ ਦੇ ਆਧਾਰ ’ਤੇ ਬਡਾਲੀ ਆਲਾ ਸਿੰਘ ਪੁਲਿਸ ਥਾਣੇ ਵਿੱਚ ਕੰਬਾਈਨ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Publish Date: Mon, 20 Apr 2026 03:44 PM (IST)
Updated Date: Mon, 20 Apr 2026 03:46 PM (IST)
ਪੱਤਰ ਪ੍ਰੇਰਕ, ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਤੋਂ ਰੈਫਰ ਕੀਤੇ 80 ਸਾਲਾ ਸਾਬਕਾ ਫੌਜੀ ਦੀ ਸੜਕ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੀ ਪੁਸ਼ਟੀ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੀਪਕ ਮਲਹੋਤਰਾ ਵਾਸੀ ਮੁਹੱਲਾ ਕਿਲ੍ਹਾ ਬੱਸੀ ਪਠਾਣਾਂ ਦੇ ਬਿਆਨ ਦੇ ਆਧਾਰ ’ਤੇ ਬਡਾਲੀ ਆਲਾ ਸਿੰਘ ਪੁਲਿਸ ਥਾਣੇ ਵਿੱਚ ਕੰਬਾਈਨ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 80 ਸਾਲਾ ਸਾਬਕਾ ਫੌਜੀ ਨਵਲ ਕਿਸ਼ੋਰ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਇਲਾਜ ਲਈ ਰੈਫਰ ਕੀਤਾ ਗਿਆ ਸੀ। ਬਡਾਲੀ ਨੇੜੇ ਇੱਕ ਕੰਬਾਈਨ ਦੇ ਨਾਲ ਟੱਕਰ ਹੋਣ ’ਤੇ ਐਬੂਲੈਂਸ ਵਿਚ ਸਵਾਰ ਸਾਬਕਾ ਨਵਲ ਕਿਸ਼ੋਰ ਦੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਦੀਪਕ ਮਲਹੋਤਰਾ ਅਤੇ ਐਂਬੂਲੈਂਸ ਚਾਲਕ ਫੱਟੜ ਹੋ ਗਏ।
ਉਨ੍ਹਾਂ ਨੂੰ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਨਵਲ ਕਿਸ਼ੋਰ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।