ਸਾਲਾਨਾ ਨਤੀਜੇ ਮੌਕੇ ਅੱਵਲ ਵਿਦਿਆਰਥੀਆਂ ਦਾ ਸਨਮਾਨ
ਸਲਾਨਾ ਨਤੀਜੇ ਮੌਕੇ ਅਵੱਲ ਵਿਦਿਆਰਥੀਆਂ ਦਾ ਸਨਮਾਨ
Publish Date: Sun, 29 Mar 2026 06:05 PM (IST)
Updated Date: Sun, 29 Mar 2026 06:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਰਕਾਰੀ ਐਲੀਮੈਂਟਰੀ ਸਕੂਲ ਭਟੇੜੀ ਵਿਖੇ ਸਾਲਾਨਾ ਨਤੀਜੇ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਯੂਥ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਭਟੇੜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏੇ। ਉਨ੍ਹਾਂ ਪੰਜਵੀ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿਚ 500 ਵਿਚੋਂ 500 ਅੰਕ ਲੈ ਕੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਇਸ ਸਕੂਲ ਦਾ ਨਾਂ ਚਮਕਾਉਣ ਵਾਲੀ ਵਿਦਿਆਰਥਣ ਨੀਤੂ ਪੁੱਤਰੀ ਰਾਜਾ ਤੇ 98 ਤੇ 96 ਫ਼ੀਸਦ ਨੰਬਰ ਲੈਣ ਵਾਲੀਆਂ ਦੋ ਬੱਚੀਆਂ ਦੇ ਨਾਲ ਨਾਲ ਹੋਰ ਹੋਣਹਾਰ ਵਿਦਿਆਰਥੀਆਂ ਦਾ ਨਕਦ ਰਾਸ਼ੀ, ਸਕੂਲ ਬੈਗ ਤੇ ਸਟੇਸ਼ਨਰੀ ਦੇ ਕੇ ਸਨਮਾਨ ਕੀਤਾ। ਉਨ੍ਹਾਂ ਸਕੂਲ ਦਾ ਹਰ ਵਾਰ ਦੀ ਤਰਾਂ ਇਸ ਸਾਲ ਵੀ ਨਰਸਰੀ ਤੋਂ ਪੰਜਵੀ ਜ਼ਮਾਤ ਤੱਕ ਦਾ ਨਤੀਜਾ 100 ਫ਼ੀਸਦ ਆਉਣ ਲਈ ਜਿੱਥੇ ਵਿਦਿਅਰਥੀਆਂ ਨੂੰ ਵਧਾਈ ਦਿੱਤੀ, ਉੱਥੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਤੂ ਨੇ ਪੂਰੇ ਸੂਬੇ ਵਿਚ ਪਿੰਡ ਭਟੇੜੀ ਵਾਸੀਆਂ ਦਾ ਮਾਣ ਵਧਾਇਆ ਹੈ, ਜਿਸ ਤੋਂ ਹੋਰ ਵਿਦਿਆਰਥੀਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਮਾਸਟਰ ਯਾਦਵਿੰਦਰ ਸਿੰਘ, ਸਰਬਜੀਤ ਕੌਰ, ਅਮਰਜੀਤ ਕੌਰ ਅਤੇ ਸੋਨਮ ਨੇ ਮੁੱਖ ਮਹਿਮਾਨ ਜਰਨੈਲ ਸਿੰਘ ਭਟੇੜੀ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।