ਸਮੇਂ ਸਿਰ ਚੌਕਸ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ : ਡਾ. ਬੇਦੀ
ਸਮੇਂ ਸਿਰ ਸਤਰਕ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ : ਡਾ. ਬੇਦੀ
Publish Date: Fri, 06 Feb 2026 05:21 PM (IST)
Updated Date: Fri, 06 Feb 2026 05:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਚ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਦੇਸ਼ ਭਗਤ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਹਸਪਤਾਲ ਵਿਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗਰੁੱਪ ਮੀਟਿੰਗਾਂ ਕਰਕੇ ਕੈਂਸਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਐੱਮਓ ਡਾ. ਬੇਦੀ ਨੇ ਕਿਹਾ ਕਿ ਕੈਂਸਰ ਸਬੰਧੀ ਸਮੇਂ ਸਿਰ ਸਤਰਕ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ ਹੈ, ਕਿਉਂਕਿ ਕੈਂਸਰ ਦਾ ਮੁੱਢਲੀ ਸਟੇਜ ਤੇ ਪਤਾ ਲੱਗਣ ਤੇ ਇਸ ਦਾ ਇਲਾਜ ਕਰਨਾ ਸੌਖਾ ਅਤੇ ਸੰਭਵ ਹੈ। ਉਨ੍ਹਾਂ ਕੈਂਸਰ ਦੇ ਲੱਛਣ, ਇਸ ਤੋਂ ਬਚਾਅ ਅਤੇ ਇਸਨੂੰ ਕਾਬੂ ਵਿਚ ਰੱਖਣ ਸਬੰਧੀ ਨੁਕਤਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਕੈਂਸਰ ਤੋਂ ਬਚਣ ਲਈ ਤੰਬਾਕੂ, ਗੁਟਕਾ, ਬੀੜੀ, ਸਿਗਰਟ, ਸ਼ਰਾਬ ਅਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਫ਼ਸਲਾਂ ਤੇ ਕੀਟਨਾਸ਼ਕ ਦੀ ਵਰਤੋਂ ਨਾ ਕਰੋ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਉਸ ਦੀ ਡਾਕਟਰ ਤੋਂ ਜਾਂਚ ਕਰਾਓ ਅਤੇ ਇਹ ਸੇਵਾਵਾਂ ਸਰਕਾਰ ਵੱਲੋਂ ਹਸਪਤਾਲਾਂ ਵਿਚ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੰਪਨ ਅਤਰੀ, ਮਾਈਕਰੋਬਾਇਲੋਜਿਸਟ ਡਾ. ਯੋਗਿਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਬੀਸੀਸੀ ਅਮਰਜੀਤ ਸਿੰਘ, ਨਰਸਿੰਗ ਸਿਸਟਰ ਜਸਪਾਲ ਕੌਰ, ਨਰਸਿੰਗ ਟਿਊਟਰ ਮੀਨੂੰ ਤੋਂ ਇਲਾਵਾ ਆਮ ਲੋਕ ਮੌਜੂਦ ਸਨ।