ਦੋ ਮੋਬਾਈਲ ਫ਼ੋਨ, ਹਥਿਆਰਾਂ ਸਣੇ ਤਿੰਨ ਵਿਅਕਤੀ ਗ੍ਰਿਫ਼ਤਾਰ
ਦੋ ਮੋਬਾਇਲ ਫ਼ੋਨ, ਇੱਕ ਕਿਰਪਾਨ, ਇੱਕ ਦਾਤ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ
Publish Date: Wed, 04 Feb 2026 05:03 PM (IST)
Updated Date: Wed, 04 Feb 2026 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ 3 ਵਿਅਕਤੀਆਂ ਨੂੰ 850 ਰੁਪਏ ਨਕਦ, 2 ਮੋਬਾਈਲ ਫ਼ੋਨ, ਇਕ ਦਾਤ, ਇਕ ਤਲਵਾਰ, ਇਕ ਅਲਟੋਕਾਰ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਖੇੜੀ ਨੌਧ ਸਿੰਘ ਦੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਭੜੀ ਵਿਖੇ ਸੂਏ ਦੇ ਪੁਲ ’ਤੇ ਮੌਜੂਦ ਸੀ, ਤਾਂ ਜਗਦੇਵ ਸਿੰਘ ਵਾਸੀ ਕੋਟਲਾ ਅਜਨੇਰ ਨੇ ਇਤਲਾਹ ਦਿੱਤੀ, ਕਿ 2 ਨਾ ਮਾਲੂਮ ਵਿਅਕਤੀ ਇਕ ਆਲਟੋ ਕਾਰ ਵਿਚ ਉਸ ਕੋਲੋਂ 850 ਨਕਦ ਅਤੇ ਉਸਦਾ ਮੋਬਾਈਲ ਖੋਹ ਕੇ ਲੈ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਵਰਿੰਦਰਜੀਤ ਸਿੰਘ ਉਰਫ ਕੋਬਰਾ ਵਾਸੀ ਪਿੰਡ ਕੋਟਲਾ ਬਡਲਾ, ਗੁਰਪ੍ਰੀਤ ਸਿੰਘ ਉਰਫ ਗੋਗਾ ਵਾਸੀ ਪਿੰਡ ਭੜੀ ਅਤੇ ਬਲਜੋਤ ਸਿੰਘ ਉਰਫ ਜੋਤ ਵਾਸੀ ਪਿੰਡ ਕੋਟਲਾ ਬਡਲਾ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਕੋਲੋਂ 850 ਨਕਦ, ਇਕ ਵੀਵੋ ਦਾ ਮੋਬਾਈਲ ਫ਼ੋਨ, ਇਕ ਦਾਤ, ਇੱਕ ਤਲਵਾਰ, ਇੱਕ ਆਲਟੋ ਕਾਰ ਅਤੇ ਇੱਕ ਫ਼ੋਨ ਬਰਾਮਦ ਕੀਤਾ ਹੈ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।