ਉਸਾਰੀ ਅਧੀਨ ਇਮਾਰਤ ’ਚ ਚੋਰੀ
ਉਸਾਰੀ ਅਧੀਨ ਇਮਾਰਤ ’ਚ ਚੋਰੀ
Publish Date: Tue, 20 Jan 2026 04:54 PM (IST)
Updated Date: Tue, 20 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪਿੰਡ ਜੱਸੜਾਂ ਦੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਥਿਤ ਉਸਾਰੀ ਅਧੀਨ ਇਮਾਰਤ ਵਿਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਿਮਾਂਸ਼ੂ ਧੀਮਾਨ ਵਾਸੀ ਨਿਊ ਦਸ਼ਮੇਸ਼ ਕਲੋਨੀ, ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਦਾ ਕੁੱਝ ਦਿਨ ਪਹਿਲਾਂ ਲੈਂਟਰ ਪਿਆ ਸੀ। ਬੀਤੇ ਦਿਨੀਂ ਜਦੋਂ ਉਹ ਕੰਮ ਦੇਖਣ ਲਈ ਇਮਾਰਤ ਵਿਚ ਗਿਆ ਤਾਂ ਉਸ ਅੰਦਰੋਂ ਇਕ ਸਬਮਰਸੀਬਲ ਮੋਟਰ, 35 ਕਿੱਲੋ ਟੀਐਮਟੀ ਸਰੀਆ ਅਤੇ ਮਿਸਤਰੀ ਦੇ ਟੂਲ ਗਾਇਬ ਸਨ। ਹਿਮਾਂਸ਼ੂ ਧੀਮਾਨ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।