ਫੈਕਟਰੀ ਤੇ ਗੋਦਾਮ ਚੋਂ ਚੋਰੀ, ਕੇਸ ਦਰਜ
ਫੈਕਟਰੀ ਤੇ ਗੋਦਾਮ ਚੋਂ ਚੋਰੀ, ਕੇਸ ਦਰਜ
Publish Date: Sun, 22 Feb 2026 04:50 PM (IST)
Updated Date: Sun, 22 Feb 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਵਿਖੇ ਇਕ ਫੈਕਟਰੀ ਤੇ ਗੋਦਾਮ ’ਚੋਂ ਸਾਮਾਨ ਚੋਰੀ ਹੋ ਜਾਣ ਦੀ ਸੂਚਨਾ ਹੈ। ਅਸ਼ੋਕ ਕੁਮਾਰ ਪੁੱਤਰ ਛੱਜੂ ਰਾਮ ਨੇ ਪੁਲਿਸ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 19 ਫਰਵਰੀ ਨੂੰ ਆਪਣੀ ਫੈਕਟਰੀ ਤੇ ਗੋਦਾਮ ਬੰਦ ਕਰਕੇ ਚਲਾ ਗਿਆ ਸੀ। ਅਗਲੇ ਦਿਨ ਫੈਕਟਰੀ ਦੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਕਾਫ਼ੀ ਸਮਾਨ ਗਾਇਬ ਸੀ। ਜਿਸ ਵਿਚ ਬਿਜਲੀ ਦੀਆਂ ਤਾਰਾਂ, ਵੈਲਡਿੰਗ ਸੈੱਟ, ਪਿੱਤਲ ਦਾ ਸਮਾਨ ਅਤੇ ਤਾਂਬੇ ਦੀਆਂ ਪਾਈਪਾਂ ਸ਼ਾਮਲ ਹਨ। ਇਸ ਦੇ ਇਲਾਵਾ ਦਫ਼ਤਰ ਦੀ ਸਾਈਡ ਦਾ ਸ਼ੀਸ਼ਾ ਤੇ ਕੈਮਰਾ ਵੀ ਤੋੜਿਆ ਹੋਇਆ ਸੀ। ਦਫ਼ਤਰ ਦੇ ਗੱਲੇ ਵਿੱਚੋਂ 14 ਹਜ਼ਾਰ 500 ਰੁਪਏ ਅਤੇ ਚਾਂਦੀ ਦੇ ਸਿੱਕੇ ਵੀ ਗਾਇਬ ਸਨ। ਇਸ ਦੇ ਨਾਲ ਗੋਦਾਮ ਵਿੱਚੋਂ ਵੀ ਤਾਂਬੇ ਅਤੇ ਪਿੱਤਲ ਅਤੇ ਹੋਰ ਬਿਜਲੀ ਦੀਆਂ ਤਾਰਾਂ ਵੀ ਗਾਇਬ ਸਨ। ਫਤਹਿਗੜ੍ਹ ਪੁਲਿਸ ਨੇ ਮੁੱਦਈ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।