ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਕਾਰਜ ਸ਼ਲਾਘਾਯੋਗ : ਰਾਜੂ ਖੰਨਾ
ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਧਾਰਮਿਕ ਖੇਤਰ ਵਿਚ ਕਾਰਜ਼ ਸ਼ਲਾਘਾਯੋਗ : ਰਾਜੂ ਖੰਨਾ
Publish Date: Sun, 12 Apr 2026 06:54 PM (IST)
Updated Date: Mon, 13 Apr 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼ੀਤਲਾ ਮਾਤਾ ਵੈਲਫ਼ੇਅਰ ਟਰੱਸਟ ਅਤੇ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀਮਦ ਭਾਗਵਤ ਜੀ ਦੀ ਪਾਵਨ ਕਥਾ ਤੇ ਹਵਨ ਯੱਗ ਦਾ 22ਵਾਂ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸੰਗਤਾਂ ਅਤੇ ਸ਼ਹਿਰ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਹਾਜ਼ਰੀ ਭਰਦੇ ਹੋਏ ਕਥਾ ਵਾਚਕ ਮਹੰਤ ਪ੍ਰਿਅੰਕਾ ਬਾਵਾ ਜੀ ਪਠਾਨਕੋਟ ਵਾਲਿਆਂ ਤੋਂ ਅਸ਼ੀਰਵਾਦ ਵੀ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਸ਼ੀਤਲਾ ਮਾਤਾ ਟਰੱਸਟ ਅਤੇ ਮੰਦਿਰ ਕਮੇਟੀ ਅਮਲੋਹ ਵੱਲੋਂ ਜੋ ਧਾਰਮਿਕ ਕਾਰਜ਼ ਕੀਤੇ ਜਾ ਰਹੇ ਹਨ ਉਸ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਇਸ ਕਮੇਟੀ ਵੱਲੋਂ ਜਿੱਥੇ ਹਰ ਸਾਲ ਇਹ ਵਿਸ਼ਾਲ ਸਮਾਗਮ ਕਰਵਾਕੇ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ ਜਾਂਦਾ ਹੈ। ਉੱਥੇ ਇਸ ਸੰਸਥਾ ਵੱਲੋਂ ਵੱਖ ਵੱਖ ਸਮਾਜਿਕ ਕੁਰੀਤੀਆਂ ਵਿਰੁੱਧ ਵੀ ਸੈਮੀਨਾਰ ਤੇ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਇਸ ਧਾਰਮਿਕ ਸੰਸਥਾ ਵੱਲੋਂ ਸੰਗਤਾਂ ਨੂੰ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਸਮੇਂ ਸਮੇਂ ਤੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਕਮੇਟੀ ਨਾਲ ਸਮਾਜ ਸੇਵਾ ਕਾਰਜਾਂ ਲਈ ਡਟ ਕੇ ਖੜ੍ਹੇ ਹਨ ਜਿਸ ਲਈ ਉਹ ਹਰ ਮਾਲੀ ਸਹਾਇਤਾ ਵੀ ਪ੍ਰਦਾਨ ਕਰਦੇ ਰਹਿਣਗੇ ਤੇ ਮਾਤਾ ਦਾ ਅਸ਼ੀਰਵਾਦ ਲੈਂਦੇ ਰਹਿਣਗੇ। ਇਸ ਮੌਕੇ ਉੱਘੀ ਕਥਾ ਵਾਚਕ ਮਹੰਤ ਪ੍ਰਿਅੰਕਾ ਬਾਵਾ ਪਠਾਨਕੋਟ ਵਾਲਿਆਂ ਤੇ ਟਰੱਸਟ ਦੇ ਚੇਅਰਮੈਨ ਵਿਨੈ ਕੁਮਾਰ ਪੁਰੀ ਨੇ ਜਿੱਥੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕਿ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਡਾ. ਅਰਜੁਨ ਸਿੰਘ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਸਾਬਕਾ ਕੌਂਸਲਰ ਬਲਤੇਜ਼ ਸਿੰਘ ਤੇ ਗੁਰਪ੍ਰੀਤ ਸਿੰਘ ਗੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਉੱਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਟਰੱਸਟ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਲੰਮਾ ਸਮਾ ਪਵਿੱਤਰ ਕਥਾ ਦਾ ਅਨੰਦ ਮਾਣਿਆ। ਇਸ ਮੌਕੇ ਚੇਅਰਮੈਨ ਵਿਨੈ ਕੁਮਾਰ ਪੁਰੀ, ਸੁਸ਼ੀਲ ਬਾਂਸਲ, ਰਜਨੀਸ਼ ਗਰਗ, ਹਰੀਸ਼ ਸਿੰਗਲਾ, ਭਾਜਪਾ ਆਗੂ ਰਾਜਪਾਲ ਗਰਗ, ਜਤਿੰਦਰ ਲੁਟਾਵਾ, ਇੰਦਰਮੋਹਨ ਸੂਦ, ਵਿਸ਼ਾਲ ਖੁੱਲਰ, ਦਿਨੇਸ਼ ਪੁਰੀ, ਰਾਜੀਵ ਧੰਮੀ, ਮੁਕੇਸ਼ ਅਗਰਵਾਲ, ਰਾਜੀਵ ਕਰਕਰਾ, ਬਲਜੀਤ ਸਿੰਘ ਧਮੋਟ, ਗੁਰਪਾਲ ਸਿੰਘ ਬੌਬੀ, ਦੀਪਕ ਮੜਕਣ, ਬੱਬੀ ਡੰਗ, ਅਸ਼ੋਕ ਬਾਤਿਸ਼, ਪੰਡਿਤ ਦੀਪਕ ਭੱਟ, ਪੰਕਜ਼ ਅਰੌੜਾ, ਸੰਦੀਪ ਖੁੱਲਰ, ਚਮਕੌਰ ਸਿੰਘ, ਈਸ਼ਾ ਡੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।