ਯੂਨੀਵਰਸਿਟੀ ਵੱਲੋਂ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ 3 ਤੋਂ 5 ਅਪ੍ਰੈਲ ਤੱਕ
ਯੂਨੀਵਰਸਿਟੀ ਵੱਲੋਂ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ 3 ਤੋਂ 5 ਅਪ੍ਰੈਲ ਤੱਕ
Publish Date: Thu, 12 Feb 2026 05:20 PM (IST)
Updated Date: Thu, 12 Feb 2026 05:23 PM (IST)

ਫ਼ਾਈਲ : 4 -ਰਾਸ਼ਟਰੀ ਮੂਟ ਕੋਰਟ ਮੁਕਾਬਲੇ ਦਾ ਫਲਾਇਰ ਜਾਰੀ ਕਰਦੇ ਹੋਏ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ‘ਯੂਨੀਵਰਸਿਟੀ ਸਕੂਲ ਆਫ਼ ਲਾਅ’ ਵੱਲੋਂ ਦੂਜੇ ਰਾਸ਼ਟਰੀ ਮੂਟ ਕੋਰਟ ਮੁਕਾਬਲੇ (2026) ਦਾ ਐਲਾਨ ਕੀਤਾ ਗਿਆ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਮੁਕਾਬਲੇ ਦਾ ਅਧਿਕਾਰਕ ਫਲਾਇਰ ਜਾਰੀ ਕਰਦਿਆਂ ਦੱਸਿਆ ਕਿ ਇਹ ਸਮਾਗਮ 3 ਤੋਂ 5 ਅਪ੍ਰੈਲ 2026 ਤੱਕ ਯੂਨੀਵਰਸਿਟੀ ਕੈਂਪਸ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਸਿਧਾਂਤਕ ਸਿੱਖਿਆ ਤੇ ਪ੍ਰੈਕਟਿਕਲ ਵਕਾਲਤ ਵਿਚਕਾਰਲੇ ਪਾੜੇ ਨੂੰ ਖ਼ਤਮ ਕਰਕੇ ਉਨ੍ਹਾਂ ਵਿੱਚ ਪੇਸ਼ੇਵਰ ਤੇ ਨੈਤਿਕ ਗੁਣਾਂ ਦਾ ਵਿਕਾਸ ਕਰਦੇ ਹਨ। ਡੀਨ ਤੇ ਵਿਭਾਗ ਮੁਖੀ ਪ੍ਰੋ. (ਡਾ.) ਅਮੀਤਾ ਕੌਸ਼ਲ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਕਾਨੂੰਨੀ ਖੋਜ ਅਤੇ ਅਦਾਲਤੀ ਪ੍ਰਕਿਰਿਆ ਦੀ ਅਨੁਭਵੀ ਸਿੱਖਿਆ ਦੇਣਾ ਹੈ। ਕਨਵੀਨਰ ਡਾ. ਨਵਨੀਤ ਕੌਰ ਅਨੁਸਾਰ ਇਸ ਵਿਚ ਦੇਸ਼ ਭਰ ਦੇ ਪ੍ਰਮਾਣਿਤ ਕਾਨੂੰਨ ਸੰਸਥਾਨਾਂ ਦੇ 3 ਸਾਲਾ ਅਤੇ 5 ਸਾਲਾ ਐੱਲਐੱਲਬੀ ਪ੍ਰੋਗਰਾਮਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡਾ. ਸਿਕੰਦਰ ਸਿੰਘ, ਜਗਜੀਤ ਸਿੰਘ ਸਮੇਤ ਫੈਕਲਟੀ ਕੋਆਰਡੀਨੇਟਰ ਡਾ. ਕਵਲਜੀਤ ਕੌਰ, ਮਨਕਿਰਤ ਕੌਰ ਸੜਾ ਤੇ ਗੁਰਲੀਨ ਕੌਰ ਵੀ ਮੌਜੂਦ ਸਨ।