ਸਿੱਧ ਬਾਬਾ ਰੋੜੀ ਵਾਲਾ ਸਥਾਨ ’ਤੇ ਰਮਾਇਣ ਜੀ ਦੇ ਪਾਠ ਦੇ ਪਾਏ ਗਏ ਭੋਗ
ਸਿੱਧ ਬਾਬਾ ਰੋੜੀ ਵਾਲਾ ਸਥਾਨ ਤੇ ਰਮਾਇਣ ਜੀ ਦੇ ਪਾਠ ਦੇ ਪਾਏ ਗਏ ਭੋਗ
Publish Date: Fri, 03 Apr 2026 05:30 PM (IST)
Updated Date: Fri, 03 Apr 2026 05:34 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਿੱਧ ਬਾਬਾ ਰੋੜੀ ਵਾਲਾ ਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ। ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਤੇ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਅਤੁੱਟ ਭੰਡਾਰਾ ਵਰਤਾਇਆ ਗਿਆ। ਸ਼ਰਧਾ ਨੰਦ ਗਿਰੀ ਨੇ ਦੱਸਿਆ ਕਿ ਛੋਟਾ ਸਮਾਗਮ ਇਸ ਸਥਾਨ ਤੇ ਹਰ ਸਾਲ ਇਹ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ। ਇਸ ਮੌਕੇ ਪਰਮਿੰਦਰ ਸੰਧੂ, ਬਲਜੀਤ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਸਤਿੰਦਰ ਪਾਲ ਸਰਪੰਚ ਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਵੀ ਮੌਜੂਦ ਸਨ।