ਮੀਟਿੰਗ ਵਿਚ ਬਸੀ ਪਠਾਣਾਂ ਦੇ ਲੋਕਾਂ ਨੇ ਲਿਆ ਵੱਧ ਚੜ੍ਹ ਕੇ ਹਿੱਸਾ
ਮੀਟਿੰਗ ਵਿਚ ਬਸੀ ਪਠਾਣਾਂ ਦੇ ਲੋਕਾਂ ਨੇ ਲਿਆ ਵੱਧ ਚੜ੍ਹ ਕੇ ਹਿੱਸਾ
Publish Date: Mon, 30 Mar 2026 05:41 PM (IST)
Updated Date: Mon, 30 Mar 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾ : ਇੱਥੇ ਅਮੀ ਚੰਦ ਬਲਾਕ ਪ੍ਰਧਾਨ ਬਸੀ ਪਠਾਣਾ, ਸੁਖਵਿੰਦਰ ਸਿੰਘ ਬਾਜਵਾ, ਡਾ. ਨਰੇਸ਼ ਚੌਹਾਨ ਦੀ ਅਗਵਾਈ ਵਿਚ ਬਸੀ ਪਠਾਣਾ ਵਾਰਡ ਨੰਬਰ ਇਕ ਵਿਚ ਸੁਖਵਿੰਦਰ ਬਾਜਵਾ ਦੇ ਘਰ ਮੀਟਿੰਗ ਰੱਖੀ ਗਈ। ਮੀਟਿੰਗ ਵਿਚ ਸੁਰਿੰਦਰ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਅਤੇ ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋ ਅਤੇ 150 ਲੋਕਾਂ ਨੇ ਸ਼ਮੂਲੀਅਤ ਕੀਤੀ। ਸੁਰਿੰਦਰ ਰਾਮਗੜ੍ਹ ਦਾ ਪ੍ਰਧਾਨ ਬਣਨ ਤੇ ਸਨਮਾਨਕੀਤਾ ਅਤੇ ਮੁਬਾਰਕਬਾਦ ਦਿੱਤੀ ਗਈ। ਮੰਚ ਦਾ ਸੰਚਾਲਨ ਹਰਦੀਪ ਸਿੰਘ ਬਦੇਸ਼ਾਂ ਨੇ ਕੀਤਾ। ਸੁਰਿੰਦਰ ਰਾਮਗੜ੍ਹ ਨੇ ਲੋਕਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਤੇ 4 ਲੱਖ 17 ਹਜ਼ਾਰ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ ਅਤੇ ਇਹ ਹੋਰ ਵਧਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਸਾਰਾ ਪੈਸਾ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕਰ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੀਤੇ ਗਏ ਵਾਅਦੇ ’ਚੋਂ ਕੋਈ ਇਕ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਔਰਤਾਂ ਨੂੰ ਅਜੇ ਤੱਕ ਚਾਰ ਸਾਲਾਂ ਦਾ ਹਰ ਮਹੀਨੇ ਬਣਦਾ 1000 ਰੁਪਏ ਨਹੀਂ ਦਿੱਤਾ। ਪੰਜਾਬ ਦੀ ਕਾਨੂੰਨ ਵਿਵਸਥਾ ਸਭ ਤੋਂ ਹੇਟਲੇ ਪੱਧਰ ’ਤੇ ਹੈ। ਲੋਕਾਂ ਨੂੰ ਸ਼ਰੇਆਮ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਾਰਿਆ ਜਾ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਬੰਦ ਕਰਕੇ ਅਤੇ ਅਮਰੀਕਾ ਨਾਲ ਖੇਤੀ ਸਮਝੌਤਾ ਕਰਕੇ ਪੰਜਾਬ ਦਾ ਕਿਸਾਨ, ਪੰਜਾਬ ਦੇ ਗ਼ਰੀਬ ਲੋਕ, ਇਸਤਰੀਆਂ, ਛੋਟਾ ਕਿਸਾਨ ਅਤੇ ਛੋਟੇ ਵਪਾਰੀ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਉਨ੍ਹਾਂ ਨੇ ਕਿਹਾ ਆਉਣ ਵਾਲੇ 2027 ਦੀਆਂ ਚੋਣਾਂ ਵਿਚ ਲੋਕਾਂ ਨੂੰ ਝੂਠੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਕਾਂਗਰਸ ਨੂੰ 2027 ਵਿਚ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਫਿਰ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਰਣਜੀਤ ਸਿੰਘ ਨੰਬਰਦਾਰ ਆਦਿ ਮੌਜੂਦ ਸਨ।