ਮਾਤਾ ਗੁਜਰੀ ਕਾਲਜ ਨੇ ਮਨਾਇਆ ਕੌਮਾਂਤਰੀ ਗਣਿਤ ਦਿਵਸ
ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਨੇ ਮਨਾਇਆ ਕੌਮਾਂਤਰੀ ਗਣਿਤ ਦਿਵਸ
Publish Date: Fri, 13 Mar 2026 06:15 PM (IST)
Updated Date: Fri, 13 Mar 2026 06:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਵੱਲੋਂ ਕੌਮਾਂਤਰੀ ਗਣਿਤ ਦਿਵਸ ਥੀਮ ‘ਗਣਿਤ ਅਤੇ ਆਸ’ ਨੂੰ ਸਮਰਪਿਤ ਕਰਕੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਵਿਹਾਰਕ ਰੁਚੀ ਪੈਦਾ ਕਰਦੇ ਹਨ ਅਤੇ ਆਧੁਨਿਕ ਸਮਾਜ ਵਿਚ ਇਸ ਦੀ ਮਹੱਤਤਾ ਸਮਝਾਉਂਦੇ ਹਨ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਗਣਿਤ ਨੂੰ ਕਿਤਾਬਾਂ ਤੋਂ ਪਰੇ ਨਵੇਂ ਦ੍ਰਿਸ਼ਟੀਕੋਣ ਨਾਲ ਸਮਝਣ। ਐਸੋਸੀਏਸ਼ਨ ਦੀ ਇੰਚਾਰਜ ਪ੍ਰੋ. ਸ਼ਿਵਦੀਪ ਕੌਰ ਨੇ ਕਿਹਾ ਕਿ ਗਣਿਤ ਤਰਕਸ਼ੀਲ ਸੋਚ ਅਤੇ ਰਚਨਾਤਮਕਤਾ ਨੂੰ ਵਧਾਉਂਦਾ ਹੈ ਅਤੇ ਅਸਲ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਲਈ ਆਸ ਪ੍ਰਦਾਨ ਕਰਦਾ ਹੈ। ਸਮਾਗਮ ਵਿਚ ਐਸੋਸੀਏਸ਼ਨ ਪ੍ਰਧਾਨ ਅਮਨਦੀਪ ਕੌਰ, ਵਾਈਸ ਪ੍ਰਧਾਨ ਰਾਜਪ੍ਰੀਤ ਕੌਰ ਅਤੇ ਮੀਡੀਆ ਇੰਚਾਰਜ ਕਰਨਬੀਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਰਾਜਿੰਦਰ ਕੌਰ ਮਾਨ, ਡਾ. ਨਵਦੀਪ ਸਿੰਘ, ਡਾ. ਮੋਨਿਕਾ, ਡਾ. ਲਵਨੀਤ ਕੌਰ ਅਤੇ ਪ੍ਰੋ. ਜੋਗਾ ਸਿੰਘ ਨੇ ਕੀਤੀ। ਮੈਥਮੈਟਿਕਲ ਗੇਮਜ਼ ਵਿੱਚ ਖੁਸ਼ਪ੍ਰੀਤ ਕੌਰ ਤੇ ਰਮਨਪ੍ਰੀਤ ਕੌਰ ਪਹਿਲੇ, ਅਰਸ਼ਦੀਪ ਕੌਰ ਦੂਜੇ ਤੇ ਹਰਲੀਨ ਕੌਰ ਤੇ ਹੁਸਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ। ਪੋਸਟਰ ਪ੍ਰਜ਼ੈਂਟੇਸ਼ਨ ਵਿੱਚ ਜਸਮੀਨ ਕੌਰ ਪਹਿਲੀ, ਮਨਪ੍ਰੀਤ ਕੌਰ ਦੂਜੀ ਤੇ ਆਮਨਾ ਵਸੀਮ ਤੀਜੀ ਰਹੀ ਜਦਕਿ ਲਵਪ੍ਰੀਤ ਸਿੰਘ ਨੂੰ ਹੌਂਸਲਾ ਅਫਜ਼ਾਈ ਪੁਰਸਕਾਰ ਮਿਲਿਆ। ਰੰਗੋਲੀ ਵਿਚ ਜਸਮੀਨ ਕੌਰ ਤੇ ਖੁਸ਼ਪ੍ਰੀਤ ਕੌਰ ਪਹਿਲੇ, ਆਮਨਾ ਵਸੀਮ ਦੂਜੇ ਅਤੇ ਨਵਦੀਪ ਕੌਰ ਤੇ ਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ ਜਦਕਿ ਅਰਸ਼ਦੀਪ ਕੌਰ ਤੇ ਪਾਇਲ ਨੂੰ ਹੌਂਸਲਾ ਅਫਜ਼ਾਈ ਇਨਾਮ ਮਿਲਿਆ। ਕੁਇਜ਼ ਵਿੱਚ ਹਰਲੀਨ ਕੌਰ, ਪਰਨੀਤ ਕੌਰ ਅਤੇ ਪਰਨੀਤ ਕੌਰ ਪਹਿਲੇ, ਇੰਦਰਜੀਤ ਕੌਰ, ਤ੍ਰਿਸ਼ਲਾ ਤੇ ਜਗਜੀਤ ਕੌਰ ਦੂਜੇ ਅਤੇ ਦਿਲਮਨਜੋਤ ਕੌਰ ਤੇ ਖੁਸ਼ੀ ਤੀਜੇ ਸਥਾਨ ਤੇ ਰਹੇ। ਸਮਾਗਮ ਦੇ ਅਖੀਰ ਵਿਚ ਡਾ. ਰਾਜਿੰਦਰ ਪਾਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਸਮਾਗਮ ਵਿਚ ਗਰਮ ਜੋਸ਼ੀ ਨਾਲ ਭਾਗ ਲੈਣ ਦੀ ਪ੍ਰਸੰਸਾ ਵੀ ਕੀਤੀ। ਅਖੀਰ ਵਿਚ ਇਨਾਮਾਂ ਅਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ ਗਣਿਤ-ਰਚਨਾਤਮਕਤਾ, ਗਿਆਨ ਅਤੇ ਭਵਿੱਖ ਲਈ ਆਸ ਦਾ ਅਹਿਮ ਸਰੋਤ ਹੈ। ਇਸ ਸਮਾਗਮ ਵਿਚ ਪ੍ਰੋ. ਪੂਨਮ ਚਾਵਲਾ, ਪ੍ਰੋ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਬਿੰਦੀਆ, ਪ੍ਰੋ. ਹਿਮਾਂਸ਼ੀ ਸ਼ਰਮਾ, ਪ੍ਰੋ. ਸਿਮਰਨਜੋਤ ਕੌਰ ਅਤੇ ਪ੍ਰੋ. ਸਲੋਨੀ ਕੌਰ ਸਮੇਤ ਵਿਭਾਗ ਦੇ ਸਾਰੇ ਵਿਦਿਆਰਥੀ ਮੌਜੂਦ ਸਨ।