ਮੂਲੇਪੁਰ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ : ਭੁੱਟਾ
ਧਰਮਿੰਦਰ ਸਿੰਘ ਮੂਲੇਪੁਰ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ : ਬਲਜੀਤ ਸਿੰਘ ਭੁੱਟਾ
Publish Date: Sun, 11 Jan 2026 05:05 PM (IST)
Updated Date: Sun, 11 Jan 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਮੂਲੇਪੁਰ ਦੇ ਸਮਾਜਿਕ ਤੇ ਰਾਜਨੀਤਿਕ ਆਗੂ ਧਰਮਿੰਦਰ ਸਿੰਘ ਮੂਲੇਪੁਰ ਨੇ ਬਲਜੀਤ ਸਿੰਘ ਭੁੱਟਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਤੁਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਸਮਰਥਕ ਵੀ ਸ਼ਾਮਲ ਹੋਏ, ਜਿਸ ਨਾਲ ਹਲਕੇ ਵਿਚ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਇਸ ਸਮਾਗਮ ਦੌਰਾਨ ਬਲਜੀਤ ਸਿੰਘ ਭੁੱਟਾ ਨੇ ਧਰਮਿੰਦਰ ਸਿੰਘ ਮੂਲੇਪੁਰ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਸਦਾ ਹੀ ਪੰਜਾਬ ਦੇ ਹੱਕਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀ ਆਵਾਜ਼ ਬਣ ਕੇ ਖੜ੍ਹਾ ਰਹਿਆ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਸਿੰਘ ਵਰਗੇ ਜਮੀਨੀ ਪੱਧਰ ਦੇ ਆਗੂ ਪਾਰਟੀ ਦੀ ਨੀਤੀ ਤੇ ਵਿਚਾਰਧਾਰਾ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਗੁਲਜਾਰ ਸਿੰਘ ਮੂਲੇਪੁਰ, ਮਨਦੀਪ ਸਿੰਘ ਮੂਲੇਪੁਰ, ਗੁਰਪ੍ਰੀਤ ਸਿੰਘ ਮੂਲੇਪੁਰ, ਦਰਬਾਰਾ ਸਿੰਘ ਮੂਲੇਪੁਰ, ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਹਿਲੋਲਪੁਰ, ਦਵਿੰਦਰ ਸਿੰਘ ਪੰਜੋਲੀ ਕਲਾਂ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਸੰਦੀਪ ਸਿੰਘ ਕੋਟਲਾ ਜੱਟਾਂ, ਕੁਲਦੀਪ ਸਿੰਘ ਚਣੋ, ਸੁਖਦੀਪ ਸਿੰਘ ਬਹਿਲੋਲਪੁਰ, ਵਰਿੰਦਰ ਸਿੰਘ ਪੰਜੋਲੀ ਕਲਾਂ, ਹਰਦੀਪ ਸਿੰਘ ਨਾਗਰਾ ਆਦਿ ਮੌਜੂਦ ਸਨ।