ਪ੍ਰਾਚੀਨ ਸ਼੍ਰੀ ਰਾਮ ਮੰਦਿਰ ’ਚ ਕਰਵਾਇਆ ਸ਼੍ਰੀ ਸੁੰਦਰਕਾਂਡ ਦਾ ਪਾਠ
ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਹੋਇਆ
Publish Date: Wed, 08 Apr 2026 05:58 PM (IST)
Updated Date: Wed, 08 Apr 2026 05:59 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਨਾਤਨ ਧਰਮ ਮਹਾਂਵੀਰ ਮੰਦਿਰ ਚੈਰੀਟੇਬਲ ਟਰੱਸਟ ਸ਼੍ਰੀ ਰਾਮ ਮੰਦਿਰ ਲੋਹਾ ਨਗਰੀ ਵਿਖੇ ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਧਾਰਮਿਕ ਸੰਸਥਾ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਦੁਆਰਾ ਸੁਰੇਸ਼ ਸਿੰਗਲਾ ਬਬਲੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਵਿਚ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਨੇ ਮੁੱਖ ਮੇਜ਼ਬਾਨ ਉਮਾ ਪੁਰੀ ਨੇ ਸ਼੍ਰੀ ਹਨੂਮਾਨ ਅਤੇ ਸ਼੍ਰੀ ਰਾਮਾਇਣ ਜੀ ਦੀ ਪੂਜਾ ਕੀਤੀ। ਇਸ ਮੌਕੇ ਮੰਡਲ ਦੇ ਸਰਪ੍ਰਸਤ ਅਰੁਣ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ ਅਤੇ ਓਮ ਸੈਨ ਨੇ ਸੰਕੀਰਤਨ ਕਰਦੇ ਹੋਏ ਸ਼੍ਰੀ ਹਨੂਮਾਨ ਚਾਲੀਸਾ ਤੋਂ ਬਾਅਦ ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਦੀ ਸ਼ੁਰੂਆਤ ਕੀਤੀ। ਆਰਤੀ ਅਤੇ ਅਰਦਾਸ ਉਪਰੰਤ ਹਾਜ਼ਰ ਸੰਗਤਾਂ ਵਿਚ ਫਲ ਅਤੇ ਲੱਡੂ ਵੰਡੇ ਗਏ। ਇਸ ਮੌਕੇ ਸ਼ਸ਼ੀ ਸਿੰਗਲਾ, ਆਸ਼ਾ ਸਿੰਗਲਾ, ਸੋਫੀਆ ਸਿੰਗਲਾ, ਅਭਿਜੀਤ ਸਿੰਗਲਾ, ਰੀਟਾ ਮੋਦੀ, ਮੀਨੂੰ ਗਰਗ, ਸੁਨੀਤਾ ਸ਼ਰਮਾ, ਰੇਣੂ ਚੰਨੀ, ਪਰਮਿੰਦਰ ਕੌਰ ਪ੍ਰਿਯੰਕਾ ਸ਼ਰਮਾ, ਲਤਾ, ਸਵਰਨ, ਰੇਣੂ ਮਿਸ਼ਰਾ, ਉਮਾ ਪੁਰੀ, ਰੰਜਨਾ ਰਾਣੀ, ਸੁਨੀਤਾ ਸੱਗੜ, ਕਮਲੇਸ਼ ਮਲਹੋਤਰਾ, ਸੁਮਨ ਸਿੰਗਲਾ, ਸਰੋਜ ਚੋਪੜਾ, ਅਰੁ ਸ਼ਰਮਾ, ਨਰਿੰਦਰ ਭਾਟੀਆ, ਓਮ ਸੈਨ, ਰਜਿੰਦਰ ਕਪਲਿਸ਼, ਡਾ. ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ ਵਿੱਕੀ, ਸੰਜੇ ਗਰਗ, ਮਾਲਤੀ ਦੇਵੀ, ਮੋਨਿਕਾ ਭਾਟੀਆ, ਅਨੀਤਾ ਦੇਵੀ, ਮੋਤੀ ਦੇਵੀ, ਗਾਇਤਰੀ ਦੇਵੀ, ਸੁਨੀਤਾ ਦੇਵੀ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੇ ਭਗਤਾਂ ਨੇ ਸ਼ਮੂਲੀਅਤ ਕੀਤੀ।