ਸ਼੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ
ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਹੋਇਆ
Publish Date: Wed, 14 Jan 2026 05:41 PM (IST)
Updated Date: Wed, 14 Jan 2026 05:42 PM (IST)
ਫੋਟੋ ਫ਼ਾਈਲ : 14ਆਰਤੀ ਅਰਦਾਸ ਕਰਦੇ ਹੋਏ ਯਜਮਾਨ ਰਾਜੂ ਪਾਂਡੇ, ਓਮ ਸੈਨ ਅਤੇ ਰਜਿੰਦਰ ਕਪਲਿਸ਼ ਆਦਿ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਸੁੰਦਰਕਾਂਡ ਦਾ ਪਵਿੱਤਰ ਪਾਠ ਧਾਰਮਿਕ ਸੰਗਠਨ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਦੁਆਰਾ ਸਨਾਤਨ ਧਰਮ ਮਹਾਵੀਰ ਚੈਰੀਟੇਬਲ ਟਰੱਸਟ ਸ਼੍ਰੀ ਰਾਮ ਮੰਦਿਰ, ਜੀਟੀ ਰੋਡ ਵਿਖੇ ਸੁਰੇਸ਼ ਸਿੰਗਲਾ ਬਬਲੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿਚ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਅਤੇ ਮੁੱਖ ਯਜਮਾਨ ਰਾਜੂ ਪਾਂਡੇ ਨੇ ਸ਼੍ਰੀ ਹਨੂਮਾਨ ਅਤੇ ਸ਼੍ਰੀ ਰਾਮਾਇਣ ਦੀ ਪੂਜਾ ਕੀਤੀ। ਇਸ ਮੌਕੇ ਸੰਕੀਰਤਨ ਕਰਦੇ ਹੋਏ, ਮੰਡਲ ਦੇ ਸਰਪ੍ਰਸਤ ਓਮ ਸੈਨ ਅਤੇ ਰਾਜੂ ਪਾਂਡੇ ਨੇ ਸ਼੍ਰੀ ਹਨੂਮਾਨ ਚਾਲੀਸਾ ਤੋਂ ਬਾਅਦ ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਸ਼ੁਰੂ ਕੀਤਾ। ਅੰਤ ਵਿਚ ਆਰਤੀ ਤੋਂ ਬਾਅਦ, ਮੌਜੂਦ ਲੋਕਾਂ ਵਿੱਚ ਫਲ ਅਤੇ ਲੱਡੂ ਵੰਡੇ ਗਏ। ਇਸ ਮੌਕੇ ਰਜਿੰਦਰ ਕਪਲਿਸ਼, ਓਮ ਸੈਨ, ਰਾਜੂ ਪਾਂਡੇ, ਡਾ: ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ ਵਿੱਕੀ, ਸੰਜੇ ਗਰਗ, ਮਾਲਤੀ ਦੇਵੀ, ਮੋਨਿਕਾ ਭਾਟੀਆ, ਅਨੀਤਾ ਦੇਵੀ, ਮੋਤੀ ਦੇਵੀ, ਗਾਇਤਰੀ ਦੇਵੀ, ਸੁਨੀਤਾ ਦੇਵੀ ਸਮੇਤ ਆਸ-ਪਾਸ ਦੇ ਇਲਾਕੇ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ |