ਕੰਮ ’ਤੇ ਗਈ ਲੜਕੀ ਘਰ ਵਾਪਸ ਨਹੀਂ ਪਰਤੀ
ਕੰਮ ’ਤੇ ਗਈ ਲੜਕੀ ਘਰ ਵਾਪਸ ਨਹੀਂ ਪਰਤੀ
Publish Date: Tue, 07 Apr 2026 05:46 PM (IST)
Updated Date: Tue, 07 Apr 2026 05:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਪੁਲਿਸ ਵੱਲੋਂ ਇਕ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਦੀ ਗੁਮਸ਼ੁਦਗੀ ਦੇ ਮਾਮਲੇ ’ਚ ਪਰਚਾ ਦਰਜ਼ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਹਰਪ੍ਰੀਤ ਸਿੰਘ ਵਾਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਦੀ ਕਰੀਬ 21 ਸਾਲ ਦੀ ਨੌਜਵਾਨ ਲੜਕੀ ਮਿਤੀ 3 ਅਪ੍ਰੈਲ ਨੂੰ ਹਰ ਰੋਜ਼ ਤਰ੍ਹਾਂ ਘਰੋਂ ਖੰਨਾ ਵਿਖੇ ਕੱਪੜੇ ਦੀ ਦੁਕਾਨ ’ਤੇ ਕੰਮ ਲਈ ਗਈ ਸੀ ਜੋ ਅਜੇ ਤੱਕ ਵਾਪਸ ਨਹੀਂ ਆਈ, ਜਿਸ ਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਲੱਗਾ। ਮੁਦਈ ਨੇ ਸ਼ੱਕ ਪ੍ਰਗਟਾਇਆ ਕਿ ਲੜਕੀ ਨੂੰ ਕੋਈ ਨਾ-ਮਾਲੂਮ ਵਿਅਕਤੀ ਨੇ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਮਾਮਲੇ ’ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।