ਬਿਜਲੀ ਬੰਦ ਰਹੇਗੀ ਅੱਜ
66 ਕੇਵੀ ਸਰਹਿੰਦ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ 10 ਜਨਵਰੀ ਨੂੰ ਸਵੇਰੇ
Publish Date: Fri, 09 Jan 2026 05:36 PM (IST)
Updated Date: Fri, 09 Jan 2026 05:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : 66 ਕੇਵੀ ਸਰਹਿੰਦ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ 10 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸਰਹਿੰਦ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਹ ਕਟੌਤੀ 11 ਕੇਵੀ ਸਿਟੀ-2 ਅਤੇ ਸਿਟੀ-3 ਫੀਡਰਾਂ ਅਧੀਨ ਆਉਂਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ਵਿੱਚ ਜੀਟੀ ਰੋਡ, ਚਾਵਲਾ ਚੌਂਕ, ਅਮਨ ਕਲੋਨੀ, ਭੱਰੀ ਰੋਡ, ਬ੍ਰਾਹਮਣ ਮਾਜਰਾ, ਪ੍ਰੋਫੈਸਰ ਕਲੋਨੀ, ਗਰੀਨ ਐਵੇਨਿਊ, ਸਰਹਿੰਦ ਮੰਡੀ, ਲਿੰਕਨ ਕਾਲਜ ਰੋਡ, ਐੱਸਐੱਸ ਸਿਟੀ, ਸਮਸ਼ੇਰ ਨਗਰ ਅਤੇ ਬੱਸੀ ਰੋਡ ਦੇ ਇਲਾਕੇ ਸ਼ਾਮਲ ਹਨ।