ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ ਮਨਾਇਆ
ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਨੇ ਮਨਾਇਆ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ
Publish Date: Sun, 12 Apr 2026 05:27 PM (IST)
Updated Date: Mon, 13 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਕਾਲਜ ਦੇ ਆਈਆਈਸੀ ਤੇ ਆਈਕਿਊਏਸੀ ਦੇ ਸਹਿਯੋਗ ਨਾਲ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬਰਾਂਡ ਲੋਗੋ ਅਤੇ ਟੈਗਲਾਈਨ ਡਿਜ਼ਾਇਨਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਕਤਾ, ਨਵੀਨਤਾ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਲੱਖਣ ਵਿਚਾਰਾਂ ਤੇ ਡਿਜ਼ਾਇਨ ਕੌਸ਼ਲਾਂ ਨੂੰ ਨਵੇਂ ਬਰਾਂਡ ਸੰਕਲਪਾਂ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਨੇ ਮੁਕਾਬਲੇ ਦੌਰਾਨ ਪ੍ਰਭਾਵਸ਼ਾਲੀ ਲੋਗੋ ਅਤੇ ਟੈਗਲਾਈਨਾਂ ਪੇਸ਼ ਕੀਤੀਆਂ ਜੋ ਉਨ੍ਹਾਂ ਦੀ ਮੌਲਿਕਤਾ, ਰਚਨਾਤਮਕਤਾ ਅਤੇ ਵਪਾਰਕ ਮਹੱਤਤਾ ਨੂੰ ਦਰਸਾਉਂਦੀਆਂ ਸਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਅਜਿਹੀਆਂ ਉਸਾਰੂ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕ ਅਤੇ ਸਿਰਜਣਾਤਮਕ ਸਮਰੱਥਾ ਵਿਚ ਵਾਧਾ ਕਰਦੇ ਹਨ। ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਆਧੁਨਿਕ ਮੁਕਾਬਲੇਬਾਜ਼ੀ ਭਰੇ ਵਪਾਰਕ ਮਾਹੌਲ ਵਿਚ ਨਵੀਨਤਾ ਅਤੇ ਬਰਾਂਡਿੰਗ ਕੌਸ਼ਲਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਸਮਾਗਮ ਦੇ ਸਫ਼ਲ ਆਯੋਜਨ ਲਈ ਵਿਭਾਗ ਦੇ ਡਾ. ਰਤਨੇਸ਼ ਪਾਲ ਸਿੰਘ, ਡਾ. ਸ਼ਿਵਾਨੀ ਬੈਕਟਰ, ਡਾ. ਨਿਤਿਕਾ ਵਰਮਾ, ਪ੍ਰੋ. ਰਮਨਜੀਤ ਕੌਰ, ਪ੍ਰੋ. ਸਤਿੰਦਰ ਕੌਰ ਅਤੇ ਪ੍ਰੋ. ਸੋਨਾਲੀ ਨੇ ਮਹੱਤਵਪੂਰਨ ਯੋਗਦਾਨ ਪਾਇਆ।