ਭਗਵਾਨ ਖੁਆਜਾ ਬਲੀ ਦਾ ਜਨਮ ਦਿਹਾੜਾ ਮਨਾਇਆ
ਭਗਵਾਨ ਖੁਆਜਾ ਬਲੀ ਦਾ ਜਨਮ ਦਿਹਾੜਾ ਮਨਾਇਆ
Publish Date: Sun, 22 Mar 2026 04:31 PM (IST)
Updated Date: Sun, 22 Mar 2026 04:34 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਹਰੇਕ ਸਾਲ ਦੀ ਤਰ੍ਹਾਂ ਬਲਾਕ ਅਮਲੋਹ ਦੇ ਪਿੰਡ ਕੁੰਭ ਵਿਖੇ ਭਗਵਾਨ ਖੁਆਜਾ ਬਲੀ (ਵਰੁਨਦੇਵ , ਝੂਲੇ ਲਾਲ) ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਝੰਡੇ ਦੀ ਰਸਮ ਬੀਬੀ ਬਲਜਿੰਦਰ ਕੌਰ ਚਾਬਾ ਨੇ ਅਦਾ ਕੀਤੀ। ਇਸ ਮੌਕੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਉਪਰੰਤ ਗੱਦੀ ਨਸ਼ੀਨ ਬਾਬਾ ਮੁਖਤਿਆਰ ਸਿੰਘ ਕੁੰਭ ਨੇ ਦੱਸਿਆ ਕਿ ਪਿੰਡ ਕੁੰਭ ਵਿਖੇ ਝੂਲੇ ਲਾਲ ਜੀ ਦਾ ਜਨਮ ਦਿਹਾੜਾ ਸਾਲ 2002 ਤੋਂ ਸ਼ਰਧਾਪੂਰਵਕ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੇਤਰ ਸਿੰਘ, ਮਲਕੀਤ ਸਿੰਘ ਮੰਡੀ ਗੋਬਿੰਦਗੜ੍ਹ, ਨਵਦੀਪ ਸਿੰਘ ਕੁੰਭ, ਮੁਕੇਸ਼ ਸੂਦ ਅਮਲੋਹ, ਫਿਰੋਜ਼ ਅੱਤਰੀ, ਗੁਰਵਿੰਦਰ ਸਿੰਘ ਖੰਨਾ, ਬਲਕਾਰ ਸਿੰਘ ਹੁਸੈਨਪੁਰਾ, ਗੁਰਮੇਲ ਸਿੰਘ ਕੁੰਭ, ਗੁਰਮੀਤ ਸਿੰਘ, ਭਗਵਾਨ ਸਿੰਘ ਭਾਨਾ, ਕਰਨੈਲ ਸਿੰਘ ਕੁੰਭੜਾ ਤੇ ਸੋਹਨ ਸਿੰਘ ਕੁੰਭੜਾ ਆਦਿ ਮੌਜੂਦ ਸਨ।