ਸੁੰਦਰ ਕਾਂਡ ਪਾਠ ਦੀ ਲੜੀ ਦਾ ਆਰੰਭ
ਸੁੰਦਰ ਕਾਂਡ ਪਾਠ ਦੀ ਲੜੀ ਦਾ ਆਰੰਭ
Publish Date: Tue, 07 Apr 2026 06:10 PM (IST)
Updated Date: Tue, 07 Apr 2026 06:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼ਿਵ ਮੰਦਿਰ ਇਸਤਰੀ ਸਭਾ ਹਮਾਯੂਪੁਰ ਸਰਹਿੰਦ ਵੱਲੋਂ 15ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ ’ਤੇ ਝੰਡਾ ਚੜ੍ਹਾ ਕੇ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਦੀ ਲੜੀ ਦਾ ਸ਼ੁਭ ਆਰੰਭ ਕੀਤਾ ਗਿਆ। ਸ਼ਿਵ ਮੰਦਿਰ ਇਸਤਰੀ ਸਭਾ ਦੇ ਪ੍ਰਧਾਨ ਗੁਲਸ਼ਨ ਰਾਏ ਬੋਬੀ ਅਤੇ ਜਨਰਲ ਸੈਕਟਰੀ ਅਰੁਣ ਸੂਰੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਮੂਰਤੀ ਸਥਾਪਨਾ ਦਿਵਸ 19 ਮਈ ਨੂੰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾਵੇਗਾ। ਇਸ ਲਈ ਅੱਜ ਮੰਦਰ ਵਿਖੇ ਭਗਤਾਂ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ। ਸਭ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਪੰਡਿਤ ਅਨੰਤ ਰਾਮ ਵੱਲੋਂ ਮੰਤਰਾਂ ਦੇ ਉਚਾਰਨ ਨਾਲ ਸ੍ਰੀ ਹਨੁਮਾਨ ਜੀ ਦੀ ਪੂਜਾ ਕੀਤੀ ਗਈ ਅਤੇ ਫਿਰ ਝੰਡੇ ਦੀ ਪੂਜਾ ਕੀਤੀ ਗਈ। ਇਸ ਝੰਡੇ ਨੂੰ ਮੰਦਰ ਦੇ ਉੱਪਰ ਗੋਮਟੀ ਉੱਤੇ ਸਜਾਇਆ ਗਿਆ। ਸੁੰਦਰ ਕਾਂਡ ਜੀ ਦੇ ਪਾਠ ਦੀ ਲੜੀ ਹਰ ਰੋਜ਼ ਸ਼ਾਮ 4 ਵਜੇ ਤੋਂ ਸਾਢੇ 6 ਵਜੇ ਤੱਕ ਚੱਲੇਗੀ। ਇਸ ਲੜੀ ਦੀ ਸਮਾਪਤੀ 19 ਮਈ ਨੂੰ ਹਵਨ ਯੱਗ ਅਤੇ ਭੰਡਾਰੇ ਨਾਲ ਹੋਵੇਗੀ। ਇਸ ਮੌਕੇ ਰਘਬੀਰ ਬਾਵਾ, ਸੁਚੇਤ ਸੇਖੜੀ, ਵਿੱਕੀ ਸੂਰੀ, ਵਿੱਕੀ ਕਾਲੜਾ, ਬਿੰਨੀ, ਸੁਰਿੰਦਰ ਧਿਮਾਨ, ਬੇਅੰਤ ਵਰਮਾ, ਮਨੋਜ ਸੇਠੀ, ਪ੍ਰਮੋਟ ਸ਼ਰਮਾ, ਵਰਡ ਕੌਂਸਲਰ ਪ੍ਰਵੀਨ ਕੁਮਾਰੀ, ਸੋਣੀਆਂ ਪਾਠਕ, ਊਸ਼ਾ ਵਰਮਾ, ਸਨੇਲਤਾ, ਰੇਖਾ ਰਾਣੀ, ਪ੍ਰਤਿਭਾ ਬੰਸਲ, ਸੀਤਾ ਦੇਵੀ, ਅਨੀਤਾ ਰਾਣੀ, ਸੁਨੀਤਾ, ਵੰਦਨਾ, ਮਾਇਆ ਦੇਵੀ ਅਤੇ ਪਾਇਲ ਅਰੋੜਾ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰੋਮਿਲਾ ਦੇਵੀ ਅਤੇ ਸ਼ੀਲਾ ਵਰਮਾ ਵੀ ਮੌਜੂਦ ਸਨ।