ਪਾਣੀ ਦੀ ਲੀਕੇਜ਼ ਤੁਰੰਤ ਠੀਕ ਕੀਤੀ ਜਾਵੇ : ਸੰਦੀਪ
ਗੁਰਦੁਆਰਾ ਫਤਹਿਗੜ੍ਹ ਸਾਹਿਬ ਸਾਹਮਣੇ ਮੁੱਖ ਰੋਡ ’ਤੇ ਪਾਣੀ ਦੀ ਲੀਕੇਜ਼ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ
Publish Date: Mon, 12 Jan 2026 04:40 PM (IST)
Updated Date: Mon, 12 Jan 2026 04:42 PM (IST)
ਫ਼ੋਟੋ ਫ਼ਾਈਲ : 1 ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਪਾਣੀ ਦੀ ਲੀਕੇਜ਼ ਨੂੰ ਵਿਖਾਉਂਦੇ ਹੋਏ ਸੰਦੀਪ ਕੁਮਾਰ ਭੱਲ ਮਾਜਰਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਮਾਜ ਸੇਵਕ ਸੰਦੀਪ ਕੁਮਾਰ ਭੱਲ ਮਾਜਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਾਣੀ ਦੀ ਲੀਕਜ ਹੋ ਰਹੀ ਹੈ ਜਿਸ ਦੇ ਕਾਰਨ ਪਾਣੀ ਦੀ ਬਰਬਾਦੀ ਹੋ ਰਹੀ ਹੈ ਉੱਥੇ ਹੀ ਸੜਕ ਤੇ ਪਾਣੀ ਪੈਣ ਕਾਰਨ ਸੜਕ ਦੇ ਟੁੱਟ ਜਾਣ ਦਾ ਖਤਰਾ ਵੀ ਬਣਿਆ ਹੋਇਆ ਹੈ। ਪਾਣੀ ਦੀ ਲੀਕੇਜ਼ ਕਾਰਨ ਰਾਹਗੀਰਾਂ ਦੇ ਕੱਪੜੇ ਵੀ ਖ਼ਰਾਬ ਹੋ ਰਹੇ ਹਨ। ਜਦ ਕਿ ਫਤਹਿਗੜ੍ਹ ਸਾਹਿਬ ਦਾ ਇਹ ਮੁੱਖ ਰੋਡ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਅਤੇ ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਲੀਕੇਜ਼ ਤੁਰੰਤ ਠੀਕ ਕੀਤੀ ਜਾਵੇ।