ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਮਨਾਇਆ
ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਮਨਾਇਆ
Publish Date: Mon, 16 Feb 2026 05:35 PM (IST)
Updated Date: Mon, 16 Feb 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਇੱਥੇ ਮਹਾਂਰਿਸ਼ੀ ਦਿਆਨੰਦ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਲਲਿਤ ਸੂਦ ਨੇ ਆਰੀਆ ਸਮਾਜ ਮੰਦਰ ਦੇ ਪ੍ਰਧਾਨ ਨੀਰਜ ਸੂਦ, ਲਵ ਕੁਮਰ ਸੂਦ ਤੇ ਰਾਕੇਸ਼ ਸੂਦ ਦੀ ਅਗਵਾਈ ਹੇਠ ਮਹਾਂ ਰਿਸ਼ੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਰਹਿੰਦ ਮੰਡੀ ਦੇ ਬਾਜ਼ਾਰਾਂ ਵਿਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਸਮਾਪਨ ਸਕੂਲ ਤੇ ਮੰਦਰ ਵਿਖੇ ਹੋਇਆ। ਇਸ ਮੌਕੇ ਡਾ. ਹਰਬੰਸ ਲਾਲ ਨੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਵਾਮੀ ਦਿਆਨੰਦ ਸਰਸਵਤੀ ਦੇ ਆਦਰਸ਼ਾਂ ਨੂੰ ਅਪਣਾ ਕੇ ਮਨੁੱਖੀ ਜੀਵਨ ਨੂੰ ਸਿਧਾਂਤਕ ਤੇ ਅਮਲੀ ਤੌਰ ’ਤੇ ਉੱਚਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਮਹਾਨ ਸ਼ਖਸ਼ੀਅਤਾਂ ਦੇ ਜੀਵਨ ਤੋਂ ਸਦਾ ਸੇਧ ਲੈਂਦੇ ਰਹਿਣ ਨਾਲ ਹੀ ਮਨੁੱਖੀ ਜੀਵਨ ਸਫਲ ਹੋ ਸਕਦਾ ਹੈ। ਸ਼ੋਭਾ ਯਾਤਰਾ ਵਿਚ ਸ਼ਸ਼ੀ ਭੂਸ਼ਨ ਉਪਲ, ਰਾਜੇਸ਼ ਉਪਲ, ਰਤਨੀਸ਼ ਸੂਦ, ਮਹਾਂਮੰਤਰੀ ਰਾਘਵ ਸੂਦ, ਅਤੁਲ ਸੂਦ, ਸੁਸ਼ੀਲ ਸੂਦ, ਮਹਾਂ ਰਿਸ਼ੀ ਦਿਆਨੰਦ ਮਾਡਲ ਹਾਈ ਸਕੂਲ ਦੇ ਪ੍ਰਧਾਨ ਲਲਿਤ ਸੂਦ, ਸੁਖਵਿੰਦਰ ਪੱਪੀ, ਗੁਰਵਿੰਦਰ ਗੁਰੂ, ਪ੍ਰੈੱਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ, ਭੋਲਾ ਹਲਵਾਈ ਸਰਹਿੰਦ ਸਮੇਤ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਰਾਹ ਵਿੱਚ ਥਾਂ-ਥਾਂ ਤੇ ਸਟਾਲ ਲਗਾ ਕੇ ਠੰਡੇ ਪੀਣ ਵਾਲੇ ਪਦਾਰਥਾਂ ਤੇ ਲੰਗਰ ਦੀ ਵਿਵਸਥਾ ਕੀਤੀ ਗਈ।