ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਸੁਖਮਨੀ ਸਾਹਿਬ ਦੇ ਪਾਠ ਕਰਵਾਏ
Publish Date: Sun, 04 Jan 2026 04:34 PM (IST)
Updated Date: Sun, 04 Jan 2026 04:35 PM (IST)
ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਕਮਿਊਨਿਟੀ ਹੈਲਥ ਸੈਂਟਰ ਅਮਲੋਹ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਜਸ਼ਨਪ੍ਰੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੀ ਆਮਦ ਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਜਸ਼ਨਪ੍ਰੀਤ ਸਿੰਘ ਤੇ ਗ੍ਰੰਥੀ ਸਾਹਿਬਾਨ ਭਾਈ ਕੰਵਲਜੀਤ ਸਿੰਘ ਦਾ ਮੈਡੀਕਲ ਅਫਸਰ ਡਾ. ਅਮਨਦੀਪ ਸਿੰਘ ਧੀਮਾਨ,ਡਾ ਸ਼ਰਨਪ੍ਰੀਤ ਤੇ ਸਮੂਹ ਸਟਾਫ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਸਮੂਹ ਸਟਾਫ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਲੈਬ ਟੈਕਨੀਸ਼ੀਅਨ ਰਾਜਿੰਦਰ ਕੌਰ, ਚਰਨਜੀਤ ਕੌਰ, ਮਨਜੋਤ ਕੌਰ ਹਰਸਿਮਰਨ ਕੌਰ, ਗਲੋਰੀਅਨ ਨਰਸਿੰਗ ਸਿਸਟਰ, ਮੈਡਮ ਸੁਨੀਤਾ, ਸੁਪਰਡੈਂਟ ਰਜੇਸ਼ ਕੁਮਾਰ ਮਿਸ਼ਰਾ,ਹੈਲਥ ਇੰਸਪੈਕਟਰ ਦਾਰਪਾਲ ਬੈਂਸ, ਡੀਈਓ ਹਰਦੇਵ ਸਿੰਘ ਭਾਂਬਰੀ, ਸੀਓ ਸਿਮਰਨ ਕੌਰ ਤੋਂ ਇਲਾਵਾ ਸਟਾਫ ਮੈਂਬਰ ਮੌਜੂਦ ਸਨ।