ਸੁਖਜਿੰਦਰ ਮੱਠੀ ਨੂੰ ਸਰਕਲ ਮੰਡੋਫਲ ਦੇ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ
ਸੁਖਜਿੰਦਰ ਸਿੰਘ ਮੱਠੀ ਨੂੰ ਸਰਕਲ ਮੰਡੋਫਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ
Publish Date: Tue, 24 Mar 2026 04:36 PM (IST)
Updated Date: Tue, 24 Mar 2026 04:37 PM (IST)

ਫ਼ੋਟੋ ਫ਼ਾਈਲ : 11 -ਮੰਡੋਫਲ ਵਿਖੇ ਬਲਜੀਤ ਸਿੰਘ ਭੁੱਟਾ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਤਹਿਤ ਸਰਕਲ ਮੰਡੋਫਲ ਦੀ ਮੀਟਿੰਗ ਸਾਬਕਾ ਸਰਪੰਚ ਨਵਰੀਤ ਸਿੰਘ ਦੀ ਦੇਖਰੇਖ ਹੇਠ ਕੋਟਲਾ ਭਾਈਕਾ ਵਿਖੇ ਹੋਈ। ਇਸ ਮੀਟਿੰਗ ਵਿਚ ਜਿੱਥੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਉੱਥੇ ਹੀ ਸੁਖਜਿੰਦਰ ਸਿੰਘ ਮੱਠੀ ਨੂੰ ਸਰਕਲ ਮੰਡੋਫਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ ਸਨਮਾਨ ਦਿੱਤਾ ਹੈ ਅਤੇ ਪਾਰਟੀ ਦੀ ਮਜ਼ਬੂਤੀ ਵਿਚ ਯੋਗਦਾਨ ਪਾਉਣ ਵਾਲੇ ਵਰਕਰਾਂ ਨੂੰ ਪਾਰਟੀ ਵਿਚ ਅਹੁਦੇ ਦੇ ਕੇ ਸਨਮਾਨਿਆ ਹੈ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਰਥਕਾਂ ਨੇ ਕਿਹਾ ਕਿ ਬਲਜੀਤ ਸਿੰਘ ਭੁੱਟਾ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਪਾਰਟੀ ਨੂੰ ਹਰੇਕ ਦਿਨ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਹੋਰ ਮਜਬੂਤ ਹੁੰਦੀ ਜਾ ਰਹੀ ਹੈ। ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਵਿੱਚੋਂ ਉੱਤਰ ਚੁੱਕੀ ਹੈ ਕਿਉਂਕਿ ਇਸ ਪਾਰਟੀ ਦੇ ਆਗੂ ਰੋਜਾਨਾ ਨਵੇਂ ਨਵੇਂ ਕਾਰੇ ਕਰਕੇ ਸੁਰਖੀਆਂ ਵਿਚ ਛਾਈ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੀ ਕੋਈ ਪਰਵਾਹ ਨਹੀਂ ਹੈ। ਇਸ ਮੌਕੇ ਕੇਸਰ ਸਿੰਘ ਰੰਧਾਵਾ, ਡਾਕਟਰ ਸੁਖਵੰਤ ਸਿੰਘ ਧੀਰਪੁਰ, ਜਥੇਦਾਰ ਅਮਰੀਕ ਸਿੰਘ ਰੰਧਾਵਾ, ਜਗਦੀਪ ਸਿੰਘ ਧੀਰਪੁਰ, ਜਸਵੰਤ ਸਿੰਘ ਮੰਡੋਫਲ, ਸੱਜਣ ਸਿੰਘ ਅਨਾਇਤਪੁਰਾ, ਬਲਜਿੰਦਰ ਸਿੰਘ ਧੀਰਪੁਰ, ਗੁਰਜੀਤ ਸਿੰਘ ਧੀਰਪੁਰ, ਹਰਪ੍ਰੀਤ ਸਿੰਘ ਭੈਰੋਪੁਰ, ਮਨਪ੍ਰੀਤ ਸਿੰਘ ਭੈਰੋਪੁਰ, ਗੁਰਪ੍ਰੀਤ ਸਿੰਘ ਸੈਣੀ ਮਾਜਰਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸੱਦੋ ਮਾਜਰਾ, ਗੁਰਜੀਤ ਸਿੰਘ ਰਸੀਦਪੁਰ, ਨਿਰਮਲ ਸਿੰਘ ਮੱਠੀ, ਮਨਜੀਤ ਸਿੰਘ ਸ਼ਮਸ਼ੇਰ ਨਗਰ, ਕੇਸਰ ਸਿੰਘ ਅਨਾਇਤਪੁਰ, ਭੁਪਿੰਦਰ ਸਿੰਘ ਅਨਾਇਤਪੁਰਾ, ਕਰਨਵੀਰ ਸਿੰਘ ਮੰਡੋਫਲ, ਹਰਮਨ ਸਿੰਘ ਕੋਟਲਾ ਭਾਈਕਾ, ਸੁਰਿੰਦਰ ਸਿੰਘ ਕੋਟਲਾ ਭਾਈਕਾ, ਜਸਪਿੰਦਰ ਸਿੰਘ ਕੋਟਲਾ ਭਾਈਕਾ, ਜਸਪਾਲ ਸਿੰਘ ਕੋਟਲਾ ਭਾਈਕਾ, ਸੁਖਵਿੰਦਰ ਸਿੰਘ ਕੋਟਲਾ ਭਾਈਕਾ, ਨਵਜੋਤ ਸਿੰਘ ਕੋਟਲਾ ਭਾਈਕਾ, ਕੁਲਦੀਪ ਸਿੰਘ ਮੰਡੋਫਲ, ਗੁਰਧਿਆਨ ਸਿੰਘ, ਬਿਕਰਮਜੀਤ ਸਿੰਘ ਧੀਰਪੁਰ, ਮਨਜੀਤ ਸਿੰਘ ਮਾਨ ਵਾਈਸ ਪ੍ਰਧਾਨ ਐੱਸਸੀ ਵਿੰਗ ਸੁਖਵਿੰਦਰ ਸਿੰਘ ਸਰਹਿੰਦ ਨੇ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।