ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲੇ ’ਚ ਮਾਰੀਆਂ ਮੱਲਾਂ
ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Sun, 15 Feb 2026 05:39 PM (IST)
Updated Date: Sun, 15 Feb 2026 05:42 PM (IST)
ਫ਼ਾਈਲ : 3 ਗੋਬਿੰਦਗੜ੍ਹ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਰੂ ਅਰੋੜਾ ਜੇਤੂ ਵਿਦਿਆਰਥੀਆਂ ਦੇ ਨਾਲ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਸ਼ਾਇਨਿੰਗ ਸਟਾਰ ਆਫ਼ ਇੰਡੀਆ’ ਰਾਸ਼ਟਰੀ ਪੱਧਰੀ ਡਾਂਸ ਅਤੇ ਮਾਡਲਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰਸਿੱਧ ਬਾਲੀਵੁੱਡ ਕੋਰਿਓਗ੍ਰਾਫਰ ਵੈਭਵ ਘੁਗੇ ਵੱਲੋਂ ਕੀਤੀ ਗਈ। ਮੁਕਾਬਲੇ ਦੌਰਾਨ ਜੀਪੀਐੱਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਇਨਾਮ ਪ੍ਰਾਪਤ ਕੀਤੇ। ਕਰਮਨ ਅਤੇ ਵੈਸ਼ਨਵੀ ਨੇ ਡਿਊਟ ਡਾਂਸ ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਟਿਆਨਾ ਅਤੇ ਪ੍ਰਭਕੀਰਤ ਨੇ ਇਸੇ ਸ਼੍ਰੇਣੀ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਜੂਨੀਅਰ ਮਾਡਲਿੰਗ ਸ਼੍ਰੇਣੀ ਵਿਚ ਰੋਨਿਕਾ ਸ਼ਰਮਾ ਨੇ ਤੀਜਾ ਇਨਾਮ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ ਅਤੇ ਅਧਿਆਪਕਾਂ ਦੀ ਲਗਾਤਾਰ ਰਹਿਨੁਮਾਈ ਅਤੇ ਪ੍ਰੇਰਣਾ ਨਾਲ ਵਿਦਿਆਰਥੀਆਂ ਨੇ ਤਿਆਰੀ ਦੌਰਾਨ ਪੂਰਾ ਮਨੋਬਲ ਅਤੇ ਆਤਮਵਿਸ਼ਵਾਸ ਬਣਾਈ ਰੱਖਿਆ।