ਆੜ੍ਹਤੀਆਂ ਵੱਲੋਂ ਸੂਬਾ ਪ੍ਰੈੱਸ ਸਕੱਤਰ ਸਿੰਗਲਾ ਦਾ ਸਨਮਾਨ
ਆੜ੍ਹਤੀਆਂ ਵੱਲੋਂ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਦਾ ਸਨਮਾਨ
Publish Date: Sun, 22 Mar 2026 04:28 PM (IST)
Updated Date: Sun, 22 Mar 2026 04:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਅਨਾਜ ਮੰਡੀ ਕਲੋੜ ਵਿਖੇ ਆੜ੍ਹਤੀਆ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਨੰਦਪੁਰ ਕਲੌੜ ਸ਼ਾਖਾ ਵੱਲੋਂ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਆੜ੍ਹਤੀਆਂ ਦੀ ਕਮਿਸ਼ਨ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਵਿਚ ਵਡਮੁੱਲਾ ਹਿੱਸਾ ਪਾਉਣ ਲਈ ਕਲੌੜ ਮੰਡੀ ਦੇ ਪ੍ਰਧਾਨ ਰਣਜੀਤ ਸਿੰਘ ਸੋਮਲ, ਅੰਮ੍ਰਿਤਪਾਲ ਸਿੰਘ ਗਿੱਲ, ਬਲਜੀਤ ਸਿੰਘ, ਬੇਦ ਪ੍ਰਕਾਸ਼, ਬਲਤੇਜ਼ ਸਿੰਘ ਵੱਲੋਂ ਰਾਜੇਸ਼਼ ਸਿੰਗਲਾ ਦਾ ਸਨਮਾਨ ਕੀਤਾ ਗਿਆ। ਰਾਜੇਸ਼਼ ਸਿੰਗਲਾ ਨੇ ਸਮੂਹ ਆੜ੍ਹਤੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਆੜਤੀਆਂ ਵੱਲੋਂ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਕਮਿਸ਼ਨ ਢਾਈ ਫ਼ੀਸਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਹੁਣ ਕੇਂਦਰ ਵੱਲੋਂ ਕਣਕ ਦੇ ਭਾਅ ਵਿਚ ਪ੍ਰਤੀ ਕੁਇੰਟਲ 4 ਰੁਪਏ 75 ਪੈਸੇ ਦਾ ਵਾਧਾ ਕਰਕੇ 50 ਰੁਪਏ 75 ਪੈਸੇ ਕੀਤਾ ਗਿਆ ਹੈ। ਇਸ ਦੇ ਇਲਾਵਾ ਜੀਰੀ ਦੇ ਭਾਅ ਵਿਚ ਵੀ ਚਾਰ ਰੁਪਏ 73 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਹੁਣ ਆੜ੍ਹਤੀਆਂ ਨੂੰ ਜੀਰੀ ਤੇ 50 ਰੁਪਏ 61 ਪੈਸੇ ਪ੍ਰਤੀ ਕੁਇੰਟਲ ਕਮਿਸ਼ਨ ਮਿਲੇਗਾ। ਇਸ ਮੌਕੇ ਰਾਜੇਸ਼਼ ਸਿੰਗਲਾ ਤੇ ਹੋਰ ਮੌਜੂਦ ਆੜ੍ਹਤੀਆਂ ਨੇ ਉਚੇਚੇ ਤੌਰ ਤੇ ਸੰਘਰਸ਼ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਵਿਜੇ ਕਾਲੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਜੇ ਕਾਲੜਾ ਦੀ ਰਹਿਨੁਮਾਈ ਵਿਚ ਹੀ ਆੜ੍ਹਤੀਆਂ ਨੂੰ ਇਹ ਕਾਮਯਾਬੀ ਮਿਲੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਉਹ ਆੜ੍ਹਤੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਵਿਚ ਕੋਈ ਕਸਰ ਨਹੀਂ ਰਹਿਣ ਦੇਣਗੇ ਅਤੇ ਜਦੋਂ ਤੱਕ ਕਮਿਸ਼ਨ ਢਾਈ ਫ਼ੀਸਦ ਨਹੀਂ ਹੋ ਜਾਂਦਾ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਜੀਵਨ ਸਿੰਘ, ਬਰਿੰਦਰ ਕੁਮਾਰ, ਹਰਚੰਦ ਸਿੰਘ, ਨਰਿੰਦਰ ਸਿੰਘ, ਗੁਰਜੀਵਨ ਸਿੰਘ, ਰਣਧੀਰ ਸਿੰਘ, ਸਤਿੰਦਰਜੀਤ ਸਿੰਘ ਚਹਿਲ, ਗੁਰਵਿੰਦਰ ਸਿੰਘ, ਗੌਰਵ ਗੁਪਤਾ, ਕੁਲਵਿੰਦਰ ਸਿੰਘ, ਰਜੀਵ ਸਿੰਗਲਾ ਆਦਿ ਮੌਜੂਦ ਸਨ। ਫ਼ੋਟੋ ਕੈਪਸ਼ਨ : ਕਲੌੜ ਅਨਾਜ਼ ਮੰਡੀ ਵਿਖੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼਼ ਸਿੰਗਲਾ ਦਾ ਸਨਮਾਨ ਕਰਦੇ ਪ੍ਰਧਾਨ ਰਣਜੀਤ ਸਿੰਘ ਸੋਮਲ ਤੇ ਹੋਰ ਆੜ੍ਹਤੀ।