ਵਰਧਮਾਨ ਆਦਰਸ਼ ਇਸਪਾਤ ਫਾਇਬ ਸਟਾਰ ਗ੍ਰੀਨ ਸਟੀਲ ਸਰਟੀਫਿਕੇਟ ਨਾਲ ਸਨਮਾਨਿਤ
ਵਰਧਮਾਨ ਆਦਰਸ਼ ਇਸਪਾਤ ਫਾਇਬ ਸਟਾਰ ਗ੍ਰੀਨ ਸਟੀਲ ਸਰਟੀਫਿਕੇਟ ਨਾਲ ਸਨਮਾਨਿਤ
Publish Date: Sat, 21 Feb 2026 05:06 PM (IST)
Updated Date: Sat, 21 Feb 2026 05:09 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਭਾਰਤ ਸਰਕਾਰ ਦੇ ਕੇਂਦਰੀ ਸਟੀਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਰਧਮਾਨ ਆਦਰਸ਼ ਇਸਪਾਤ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ। ਇਸ ਵਿਸ਼ੇਸ਼ ਦੌਰੇ ਦੀ ਅਗਵਾਈ ਕਰਦੇ ਹੋਏ ਨਿਸਟ ਬੋਰਡ ਦੇ ਚੇਅਰਮੈਨ ਦਯਾ ਨਿਧਾਨ ਪਾਂਡੇ (ਆਈਏਐੱਸ) ਅਤੇ ਸੰਯੁਕਤ ਸਕੱਤਰ, ਸਟੀਲ ਮੰਤਰਾਲੇ, ਭਾਰਤ ਸਰਕਾਰ ਨੇ ਆਪਣੇ ਅਧਿਕਾਰੀਆਂ ਦੀ ਟੀਮ ਦੇ ਨਾਲ ਪਲਾਂਟ ਦਾ ਨਿਰੀਖਣ ਕੀਤਾ ਅਤੇ ਕੰਪਨੀ ਦੀ ਗ੍ਰੀਨ ਸਟੀਲ ਪ੍ਰਕਿਰਿਆਵਾਂ, ਕੰਮ ਵਾਲੀ ਥਾਂ ਦੀ ਸੁਰੱਖਿਆ, ਬਿਹਤਰ ਬੁਨਿਆਦੀ ਢਾਂਚੇ, ਸਫ਼ਾਈ ਅਤੇ ਵਾਤਾਵਰਣ ਅਨੁਕੂਲ ਅਭਿਆਸਾਂ ਦੀ ਸ਼ਲਾਘਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਟੀਲ ਉਦਯੋਗ ਨੂੰ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਦੀ ਮਾਨਤਾ ਵਿੱਚ, ਕੰਪਨੀ ਨੂੰ ਫਾਇਬ ਸਟਾਰ ਗ੍ਰੀਨ ਸਟੀਲ ਸਰਟੀਫਿਕੇਟ ਵੀ ਦਿੱਤਾ ਗਿਆ, ਜੋ ਕਿ ਕੰਪਨੀ ਦੇ ਡਾਇਰੈਕਟਰਾਂ ਅਸ਼ਵਨੀ ਗਰਗ ਅਤੇ ਨਿਮਿਤ ਗਰਗ ਨੂੰ ਸੌਂਪਿਆ ਗਿਆ। ਇਹ ਸਰਟੀਫਿਕੇਟ ਗ੍ਰੀਨ ਸਟੀਲ ਅਤੇ ਇਸਦੇ ਵਾਤਾਵਰਣ ਅਨੁਕੂਲ ਅਭਿਆਸਾਂ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ ਕੰਪਨੀ ਦੇ ਪ੍ਰਬੰਧਨ ਨੇ ਮਹਿਮਾਨਾਂ ਨੂੰ ਲਾਈਵ ਪਲਾਂਟ ਭੇਟ ਕਰ ਕੇ ਗ੍ਰੀਨ ਸਟੀਲ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਟੀਲ ਮੰਤਰਾਲੇ ਦੇ ਡਿਪਟੀ ਸੈਕਟਰੀ ਨਿਤਿਨ ਜੈਨ (ਆਈਆਰਐੱਸ), ਨਿਸਟ ਮੰਡੀ ਗੋਬਿੰਦਗੜ੍ਹ ਦੇ ਡਾਇਰੈਕਟਰ, ਪਰਮਜੀਤ ਸਿੰਘ, ਸੰਦੀਪ ਸਿੰਘ ਅਤੇ ਅਨਿਲ ਮਹੇਂਦਰੂ (ਡਿਪਟੀ ਡਾਇਰੈਕਟਰ, ਨਿਸਟ ਮੰਡੀ ਗੋਬਿੰਦਗੜ੍ਹ), ਨਰਿੰਦਰ ਗੁਪਤਾ, ਅਮਿਤ ਤੋਮਰ, ਸੁਨੀਲ ਸ਼ੰਮੀ, ਸੌਰਭ ਝੱਟਾ, ਕੇ ਪੀ ਸਿੰਘ, ਜੈ ਗੋਵਿੰਦ ਤਿਵਾੜੀ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਆਦਿ ਮੌਜੂਦ ਸਨ।