ਵਿਸ਼ੇਸ ਬੱਚਿਆਂ ਦੇ ਸਕੂਲ ਤਲਾਣੀਆਂ ਵਿਖੇ ਐੱਸਪੀਐੱਸ ਓਬਰਾਏ ਦਾ ਜਨਮ ਦਿਨ ਮਨਾਇਆ
ਵਿਸ਼ੇਸ ਬੱਚਿਆਂ ਦੇ ਸਕੂਲ ਤਲਾਣੀਆਂ ਵਿਖੇ ਐਸਪੀਐਸ ਓਬਰਾਏ ਦਾ ਜਨਮ ਦਿਨ ਮਨਾਇਆ
Publish Date: Tue, 14 Apr 2026 05:58 PM (IST)
Updated Date: Tue, 14 Apr 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਤਲਾਣੀਆਂ ਵਿਖੇ ਸਰਬੱਤ ਦਾ ਭਲਾ ਸੰਸਥਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਚ ਕੇਕ ਕੱਟ ਕੇ ਸਰਬੱਤ ਦਾ ਭਲਾ ਦੇ ਸੰਸਥਾਪਕ ਐਸਪੀਐਸ ਓਬਰਾਏ ਦਾ ਜਨਮ ਦਿਵਸ ਮਨਾਇਆ ਗਿਆ। ਬੱਚਿਆਂ ਨੂੰ ਕੇਕ ਤੇ ਹੋਰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਓਬਰਾਏ ਨੇ ਲਕਸ਼ਿਆ ਸਕੂਲ ਦੇ ਮਾਲਕ ਪ੍ਰੀਤੀ ਅਤੇ ਸਰਬੱਤ ਦੇ ਭਲੇ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਜੈ ਕਿਸ਼ਨ ਕਸ਼ਯਪ ਦਾ ਧੰਨਵਾਦ ਕੀਤਾ ਇਸ ਮੌਕੇ ਜੈ ਕਿਸ਼ਨ ਨੇ ਆਖਿਆ ਕਿ ਉਬਰਾਏ ਬਿਨਾਂ ਕਿਸੇ ਰੰਗ, ਨਸਲ, ਜਾਤ ਪਾਤ, ਵਿਤਕਰੇ ਤੋਂ ਬਿਨਾਂ ਕਿਸੇ ਦੇ ਦਾਨ ਲਏ ਨਿੱਜੀ ਆਮਦਨ ਵਿੱਚੋਂ ਜ਼ਰੂਰਤਮੰਦਾਂ ਦੀ ਲੰਬੇ ਸਮੇ ਤੋਂ ਸਹਾਇਤਾ ਕਰਦੇ ਆ ਰਹੇ ਹਨ ਅਤੇ ਲੱਖਾਂ ਵਿੱਚੋਂ ਓਬਰਾਏ ਲੋਕ ਭਲਾਈ ਦੇ ਕੰਮਾਂ ਲਈ ਵਿਲੱਖਣ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਸੰਸਥਾ ਵੱਲੋਂ ਸਵੈ ਰੁਜਗਾਰ ਪ੍ਰੋਜੈਕਟਨ ਸਿਲਾਈ ਕਢਾਈ, ਕੰਪਿਊਟਰ ਸੈਂਟਰ, ਸਨੀ ਉਬਰਾਏ ਸਕਾਲਰਸ਼ਿਪ ਮੈਰਿਟ ਸਕੀਮ ਹੁਸ਼ਿਆਰ ਚਲਾਈ ਜਾ ਰਹੀ ਹੈ, ਲੋੜਵੰਦ ਬੱਚਿਆਂ ਨੂੰ ਸਕੂਲਾਂ ਅਤੇ ਕਾਲਜਾਂ ਦੀਆਂ ਫ਼ੀਸਾਂ ਤੇ ਅੰਗਹੀਣਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਮੌਕੇ ਸਕੂਲ ਸੰਸਥਾਪਕ ਪ੍ਰੀਤੀ ਨੇ ਆਏ ਮਹਿਮਾਨਾ ਅਤੇ ਡਾ. ਉਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਵਿਚ ਡਾ. ਓਬਰਾਏ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ।