ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ : ਨੌਰੰਗ ਸਿੰਘ
ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ ਨੌਰੰਗ ਸਿੰਘ
Publish Date: Wed, 25 Mar 2026 06:00 PM (IST)
Updated Date: Wed, 25 Mar 2026 06:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਖੇਡਾਂ ਸਾਡੇ ਜੀਵਨਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਕੁਆਰਡੀਨੇਟਰ ਨੌਰੰਗ ਸਿੰਘ ਨੇ ਪਿੰਡ ਡੰਘੇੜੀਆਂ ਵਿਖੇ ਦੂਜੇ ਵਾਲੀਬਾਲ ਟੂਰਨਾਮੈਂਟ ਮੌਕੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸਾ ਹੁੰਦਾ ਹੈ ਇਸ ਕਰਕੇ ਹਰ ਇਕ ਵਿਅਕਤੀ ਨੂੰ ਖੇਡਾਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪ੍ਰਬੰਧਕਾਂ ਵੱਲੋਂ ਬਹੁਤ ਹੀ ਵੱਡਾ ਉੱਦਮ ਕਰਕੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਾਤਾ ਸ਼ੀਤਲਾ ਦੇਵੀ ਮੇਲੇ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾਇਆ ਹੈ। ਪ੍ਰੰਬਧਕਾ ਦੀ ਮਿਹਨਤ ਅਤੇ ਲਗਨ ਸਦਕਾ ਇਹ ਟੂਰਨਾਮੈਂਟ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ’ਚ ਨਾ ਸਿਰਫ਼ ਪੰਜਾਬ ਦੀਆਂ ਨਾਮਵਾਰ ਟੀਮਾਂ ਨੇ ਹਿੱਸਾ ਲਿਆ ਸਗੋਂ ਬਾਹਰਲੇ ਰਾਜਾ ਤੋਂ ਵੀ ਆ ਕੇ ਇਸ ਟੂਰਨਾਮੈਂਟ ਵਿਚ ਭਾਗ ਲੈ ਰਹੇ ਹਨ ਇਸ ਮੌਕੇ ਤਨੀ ਸ਼ੇਰਗਿੱਲ, ਤੇਜ਼ਪਾਲ ਖਾਨ, ਮਨਜੀਤ ਸਿੰਘ, ਦਿਲਪ੍ਰੀਤ ਸਿੰਘ ਯੂਐਸਏ, ਸ਼ਇਰੀ ਖਾਨ ਇਟਲੀ, ਕਿਸਾਨ ਆਗੂ ਅਵਤਾਰ ਸਿੰਘ, ਗਿੰਦਾ ਯੂ ਐਸ ਏ ਤੋਂ ਇਲਾਵਾ ਬਹੁਤ ਸਾਰੇ ਨਗਰ ਨਿਵਾਸੀ ਮੌਜੂਦ ਸਨ।