ਕੌਮਾਂਤਰੀ ਜ਼ੀਬਰਾ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ
ਕੌਮਾਂਤਰੀ ਜ਼ੀਬਰਾ ਦਿਵਸ ਮੌਕੇ ਜਾਗਰੂਕਤਾ ਅਤੇ ਸੰਰੱਖਣ ਲਈ ਵਿਸ਼ੇਸ਼ ਸਮਾਗਮ
Publish Date: Sun, 01 Feb 2026 05:43 PM (IST)
Updated Date: Sun, 01 Feb 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ੂਆਲੋਜੀ ਵਿਭਾਗ ਵੱਲੋਂ ਸੁਸਾਇਟੀ ਆਫ਼ ਐਨੀਮਲ ਸਾਇੰਸਜ਼ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਸਨ ਤੇ ਇਸ ਦਾ ਮੁੱਖ ਉਦੇਸ਼ ਜ਼ੀਬਰਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ, ਉਨ੍ਹਾਂ ਦੀ ਜੈਵਿਕ ਵਿਭਿੰਨਤਾ, ਪਰਿਆਵਰਣ ਵਿਚ ਅਹਿਮ ਭੂਮਿਕਾ ਬਾਰੇ ਵਿਦਿਆਰਥੀਆਂ ਅਤੇ ਸਮਾਜ ’ਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ‘ਜ਼ੀਬਰਿਆਂ ਦਾ ਜੀਵਨ’ (ਵਾਈਲਡ-ਲਾਈਫਐਨੀਮਲ ਵਰਲਡ) ਨਾਮਕ ਇਕ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ। ਡਾਕੂਮੈਂਟਰੀ ਵੇਖਣ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜ਼ੀਬਰਾ ਸੰਰੱਖਣ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਅਤੇ ਕੁਝ ਸੁਝਾਅ ਵੀ ਦਿੱਤੇ, ਜਿਸ ਨਾਲ ਪੂਰਾ ਸੈਸ਼ਨ ਬਹੁਤ ਰਸਭਰਿਆ ਅਤੇ ਗਿਆਨਵਰਧਕ ਬਣ ਗਿਆ। ਸਮਾਗਮ ਦੇ ਅੰਤ ਵਿਚ ਜ਼ੂਆਲੋਜੀ ਵਿਭਾਗ ਦੇ ਮੁਖੀ ਡਾ. ਚਰਨ ਕਮਲ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੀ ਇਸ ਸ਼ਾਨਦਾਰ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਡਾ. ਮੋਨਿਕਾ ਏਅਰੀ, ਡਾ. ਯਚਨਾ ਕਪੂਰ ਅਤੇ ਡਾ. ਤਰੁਣ ਢਡਵਾਲ ਵੀ ਮੌਜੂਦ ਸਨ।