ਸਮਾਜ ਸੇਵੀ ਡਾ. ਸ਼ੁਕਲਾ ਤੇ ਡਾ. ਸ਼ਸ਼ੀ ਦਾ ਕੀਤਾ ਸਨਮਾਨ
ਸਮਾਜ ਸੇਵੀ ਡਾ. ਰਘਵੀਰ ਸ਼ੁਕਲਾ ਤੇ ਡਾ. ਸ਼ਸ਼ੀ ਬਾਲਾ ਦਾ ਕੀਤਾ ਸਨਮਾਨ
Publish Date: Wed, 11 Feb 2026 05:09 PM (IST)
Updated Date: Wed, 11 Feb 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਉਘੇ ਸਮਾਜ ਸੇਵੀ ਡਾ. ਰਘਵੀਰ ਸ਼ੁਕਲਾ ਜਿਨ੍ਹਾਂ ਵਲੋਂ 50 ਸਾਲ ਦੇ ਲੰਬੇ ਸਮੇਂ ਤੋਂ ਲੋਕਾਂ ਦੀ ਬੇਦਾਗ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਜਾ ਰਹੀ ਹੈ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨ ਅਤੇ ਅਸੀਰਵਾਦ ਦੇਣ ਲਈ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਇਲਾਕੇ ਦੇ ਪੰਚ ਸਰਪੰਚ, ਕੌਂਸਲਰ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਬਾਬਾ ਦਲਵਾਰਾ ਸਿੰਘ ਗੁਰਦੁਆਰਾ ਸ੍ਰੀ ਰੋਹੀਸਰ ਸਾਹਿਬ ਮਾਲੋਵਾਲ ਵਾਲਿਆਂ ਨੇ ਇਲਾਕੇ ਦੀ ਸੰਗਤ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਦੇ ਹੋਏ ਕਿਹਾ ਕਿ ਦੁਨੀਆਂ ਵਿਚ ਅਜਿਹੀਆਂ ਬਹੁਤ ਘੱਟ ਸ਼ਖ਼ਸੀਅਤਾਂ ਹਨ ਜਿਹੜੀਆਂ ਆਪਣਾ ਜੀਵਨ ਲੋਕ ਸੇਵਾ ਨੂੰ ਅਰਪਿਤ ਕਰਦੀਆਂ ਹਨ ਜਿਨ੍ਹਾਂ ’ਚੋਂ ਡਾ. ਸ਼ੁਕਲਾ ਇਕ ਹਨ ਜਿਸ ਕਾਰਨ ਹੀ ਅੱਜ ਇਹ ਸੰਤ ਸਮਾਜ, ਰਾਜਸੀ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਕਿਸਾਨ ਵਰਗ ਵਿਚ ਸਤਿਕਾਰੇ ਜਾਂਦੇ ਹਨ ਜਿਸ ਤੋਂ ਹੋਰਾਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ। ਇਸ ਮੌਕੇ ਡਾ. ਸੁਕਲਾ ਨੇ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਉਹ ਭਵਿਖ ਵਿਚ ਵੀ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ। ਇਸ ਮੌਕੇ ਡਾ. ਰਘਵੀਰ ਸ਼ੁਕਲਾ ਦੀ ਧਰਮ ਪਤਨੀ ਸੇਵਾ ਮੁਕਤ ਮੈਡੀਕਲ ਅਫਸਰ ਡਾ. ਸ਼ਸ਼ੀ ਬਾਲਾ ਦਾ ਵੀ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲਿਆਂ ਵੱਲੋਂ ਸਨਮਾਨ ਕੀਤਾ ਗਿਆ। ਫ਼ੋਟੋ ਕੈਪਸਨ : ਸੰਤ ਬਾਬਾ ਦਲਵਾਰਾ ਸਿੰਘ ਡਾ. ਰਘਵੀਰ ਸ਼ੁਕਲਾ ਤੇ ਡਾ. ਸ਼ਸ਼ੀ ਬਾਲਾ ਦਾ ਸਨਮਾਨ ਕਰਦੇ ਹੋਏ।