ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮੁਕਾਬਲਾ ਕਰਵਾਇਆ
ਸਿੱਖ ਔਰਤ: ਅੰਗਰੇਜ਼ੀ ਸਾਹਿਤ ਵਿਚ ਬਿਰਤਾਂਤ ਵਿਸ਼ੇ ’ਤੇ ਅੰਤਰ-ਵਿਭਾਗੀ ਮੁਕਾਬਲਾ ਕਰਵਾਇਆ
Publish Date: Thu, 12 Mar 2026 04:48 PM (IST)
Updated Date: Thu, 12 Mar 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਅੰਗਰੇਜ਼ੀ ਵਿਭਾਗ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਸਿੱਖ ਔਰਤ: ਅੰਗਰੇਜ਼ੀ ਸਾਹਿਤ ਵਿਚ ਬਿਰਤਾਂਤ’ ਸਿਰਲੇਖ ਹੇਠ ਇਕ ਅੰਤਰ-ਵਿਭਾਗੀ ਮੁਕਾਬਲਾ ਕਰਵਾਇਆ। ਇਸ ਸਮਾਗਮ ਦਾ ਉਦੇਸ਼ ਅੰਗਰੇਜ਼ੀ ਸਾਹਿਤ ’ਚ ਸਿੱਖ ਔਰਤਾਂ ਦੀ ਪ੍ਰਤੀਨਿਧਤਾ ਨੂੰ ਆਲੋਚਨਾਤਮਕ ਤੌਰ ’ਤੇ ਸ਼ਾਮਲ ਕਰਨਾ ਸੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ ਤੀਹ ਵਿਦਿਆਰਥੀਆਂ ਨੇ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗਲਪ ਵਿਚ ਦਰਸਾਏ ਗਏ ਸਿੱਖ ਔਰਤ ਪਾਤਰਾਂ ਦੀਆਂ ਵਿਚਾਰਸ਼ੀਲ ਵਿਆਖਿਆਵਾਂ ਪੇਸ਼ ਕੀਤੀਆਂ। ਆਪਣੀਆਂ ਪੇਸ਼ਕਾਰੀਆਂ ਰਾਹੀਂ, ਭਾਗੀਦਾਰਾਂ ਨੇ ਸਿੱਖ ਔਰਤਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਸੰਦਰਭਾਂ ’ਤੇ ਪ੍ਰਤੀਬਿੰਬਤ ਕਰਦੇ ਹੋਏ ਉਨ੍ਹਾਂ ਦੇ ਸੰਘਰਸ਼, ਪਛਾਣ ਅਤੇ ਏਜੰਸੀ ਨੂੰ ਉਜਾਗਰ ਕੀਤਾ। ਸਮਾਗਮ ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਪਰਮਿੰਦਰ ਕੌਰ ਦੁਆਰਾ ਕੀਤਾ ਗਿਆ। ਇਸ ਮੁਕਾਬਲੇ ਦਾ ਨਿਰਣਾ ਡਾ. ਕਿਰਨਦੀਪ ਕੌਰ, ਐਸੋਸੀਏਟ ਪ੍ਰੋਫੈਸਰ ਆਫ਼ ਰਿਲੀਜੀਅਸ ਸਟੱਡੀਜ਼ ਅਤੇ ਕੋਆਰਡੀਨੇਟਰ, ਵੂਮੈਨ ਡਿਵੈਲਪਮੈਂਟ ਸੈੱਲ, ਅਤੇ ਡਾ. ਬਲਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਆਫ਼ ਇੰਗਲਿਸ਼ ਨੇ ਕੀਤਾ। ਮੁਕਾਬਲੇ ਵਿਚ ਭੌਤਿਕ ਵਿਗਿਆਨ ਵਿਭਾਗ ਤੋਂ ਦਿਸ਼ਾਂਤ ਕੌਰ ਨੇ ਪਹਿਲਾ ਸਥਾਨ, ਅੰਗਰੇਜ਼ੀ ਵਿਭਾਗ ਤੋਂ ਮਨੀਸ਼ਾ ਨੇ ਦੂਜਾ ਸਥਾਨ ਅਤੇ ਵਣਜ ਅਤੇ ਪ੍ਰਬੰਧਨ ਵਿਭਾਗ ਤੋਂ ਅੰਮ੍ਰਿਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੈਮਿਸਟਰੀ ਵਿਭਾਗ ਤੋਂ ਤਸਰੀਮ ਕੌਰ ਨੂੰ ਬੀਬੀ ਸ਼ਰਨ ਕੌਰ ’ਤੇ ਉਨ੍ਹਾਂ ਦੇ ਭਾਸ਼ਣ ਲਈ ਵਿਸ਼ੇਸ਼ ਇਨਾਮ ਦਿੱਤਾ ਗਿਆ। ਡਾ. ਅੰਕਦੀਪ ਕੌਰ ਅਟਵਾਲ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ ਨੇ ਭਾਗੀਦਾਰਾਂ ਦੀ ਅੰਗਰੇਜ਼ੀ ਸਾਹਿਤ ਵਿਚ ਦਰਸਾਈਆਂ ਗਈਆਂ ਵੱਖ-ਵੱਖ ਸਿੱਖ ਔਰਤ ਪਾਤਰਾਂ ਦੀਆਂ ਸ਼ਕਤੀਸ਼ਾਲੀ ਕਹਾਣੀਆਂ ਅਤੇ ਸੰਘਰਸ਼ਾਂ ਦਾ ਵਰਣਨ ਅਤੇ ਵਿਸ਼ਲੇਸ਼ਣ ਕਰਨ ਤੇ ਸ਼ਾਲਾਘਾ ਕੀਤੀ। ਸਮਾਗਮ ਦੀ ਸਮਾਪਤੀ ਜੱਜਾਂ, ਭਾਗੀਦਾਰਾਂ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਨਵ ਸ਼ਗਨ ਦੀਪ ਕੌਰ ਦੇ ਸਮਾਗਮ ਵਿਚ ਭਾਗ ਲੈਣ ਲਈ ਡਾ. ਬਲਜੀਤ ਕੌਰ ਵੱਲੋਂ ਧੰਨਵਾਦ ਦੇ ਮਤੇ ਨਾਲ ਹੋਈ। ਅੰਤ ਵਿਚ ਜੇਤੂਆਂ ਨੂੰ ਇਨਾਮ ਵੰਡੇ ਗਏ।