ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਨੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ
ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਨੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ
Publish Date: Mon, 02 Feb 2026 05:05 PM (IST)
Updated Date: Mon, 02 Feb 2026 05:07 PM (IST)
ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਸ਼ੀਤਲਾ ਮਾਤਾ ਮੰਦਿਰ ਕਮੇਟੀ, ਟਰੱਸਟ ਤੇ ਮਹਿਲਾ ਸੇਵਾ ਸੰਮਤੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਮਲੋਹ ਮੇਨ ਵਿਖੇ ਬੱਚਿਆਂ ਨੂੰ ਸਰਦੀ ਦੇ ਸੂਟ, ਜੀਨਾਂ ਆਦਿ ਦਿੱਤੇ ਗਏ। ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ ਨੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਉਨ੍ਹਾਂ ਕਿਹਾ ਕਿ ਇਸ ਉੱਦਮ ਵਿਚ ਮੰਜ਼ਿਲ ਮਹਿਰਾ ਅਤੇ ਹਰੀਸ਼ ਮਹਿਰਾ ਦਾ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ ਅਤੇ ਇਹ ਕਾਰਜ ਮਾਸਟਰ ਰਾਜੀਵ ਕਰਕਰਾ ਦੀ ਪ੍ਰੇਰਨਾ ਸਦਕਾ ਕੀਤਾ ਗਿਆ ਹੈ। ਕਮੇਟੀ ਦੇ ਵਾਈਸ ਚੇਅਰਮੈਨ ਇੰਦਰ ਮੋਹਨ ਨੇ ਕਿਹਾ ਕਿ ਅੱਜ ਸਕੂਲ ਵਿਚ ਆ ਕੇ ਆਪਣਾ ਬਚਪਨ ਯਾਦ ਆ ਗਿਆ ਜਦੋਂ ਅਸੀਂ ਬੱਚਿਆਂ ਨਾਲ ਰਾਸ਼ਟਰੀ ਗੀਤ ਗਾਇਆ। ਸਕੂਲ ਵੱਲੋਂ ਕਮਲਜੀਤ ਕੌਰ ਨੇ ਮੰਦਿਰ ਕਮੇਟੀ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਮੰਦਿਰ ਕਮੇਟੀ ਵੱਲੋਂ ਵੀ ਲੋਕਾਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇ। ਇਸ ਮੌਕੇ ਇੰਦਰ ਮੋਹਨ ਸੂਦ ਦੀਪਕ ਮੜਕਨ, ਪੰਡਿਤ ਦੀਪਕ ਭੱਟ ਵਿਸ਼ਾਲ ਖੁੱਲਰ ਜੋਲੀ, ਪਿੰਕੀ ਅਰੋੜਾ ਪੂਜਾ ਪੁਰੀ, ਜੋਤੀ ਕੱਕੜ ਆਦਿ ਮੌਜੂਦ ਸਨ।