ਮੰਡੀ ਗੋਬਿੰਦਗੜ੍ਹ ’ਚ ਧੂਮਧਾਮ ਨਾਲ ਸਜਾਈ ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ
ਮੰਡੀ ਗੋਬਿੰਦਗੜ੍ਹ ਚ ਧੂਮਧਾਮ ਨਾਲ ਸਜਾਈ ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ
Publish Date: Thu, 26 Mar 2026 05:46 PM (IST)
Updated Date: Thu, 26 Mar 2026 05:50 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਹਰੀ ਕਥਾ ਸੰਮਤੀ ਵਲੋਂ ਰਾਮ ਨੌਮੀ ਦੇ ਸ਼ੁਭ ਮੌਕੇ ਤੇ ਅੱਜ ਸ਼ਹਿਰ ’ਚ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸਦੀ ਸ਼ੁਰੂਆਤ ਸਥਾਨਕ ਜੀਟੀ ਰੋਡ ਸਥਿਤ ਸ਼੍ਰੀ ਰਾਮ ਮੰਦਰ ਤੋਂ ਆਚਾਰੀਆ ਨਿਤਿਆਨੰਦ ਗਿਰੀ ਜੀ, ਸਵਾਮੀ ਸਚਿਦਾਨੰਦ ਜੀ, ਬ੍ਰਹਮਾਕੁਮਾਰੀ ਸਾਕਸ਼ੀ ਜੀ ਅਤੇ ਸੰਤ ਨਿਰਮਲ ਪ੍ਰੇਮਾਨੰਦ ਜੀ (ਨੰਗਲੀ ਆਸ਼ਰਮ) ਦੇ ਆਸ਼ੀਰਵਾਦ ਨਾਲ ਕੀਤੀ ਗਈ। ਮੰਤਰਾਂ ਦੇ ਜਾਪ ਦੌਰਾਨ ਮੁੱਖ ਮਹਿਮਾਨ ਕਰਨ ਗੁਪਤਾ (ਪਾਇਨੀਅਰ), ਅਰੁਣ ਅਗਰਵਾਲ (ਅੰਬਿਕਾ ਗਰੁੱਪ) ਅਤੇ ਰਾਜੀਵ ਗੋਇਲ (ਗੋਇਲ ਪਲੇਟ) ਨੇ ਆਪਣੇ ਪਰਿਵਾਰਾਂ ਨਾਲ ਭਗਵਾਨ ਦੇ ਮੁੱਖ ਰੱਥ ਦੀ ਰਸਮੀ ਪੂਜਾ ਕੀਤੀ। ਇਸ ਦੌਰਾਨ ਮਹਿਲਾਵਾਂ ਦੀਆਂ ਕੀਰਤਨ ਮੰਡਲੀਆਂ ਵਲੋਂ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਤੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲੈਣ ਤੋਂ ਬਾਅਦ, ਭਗਵਾਂ ਝੰਡਾ ਲਹਿਰਾ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਸ਼ਰਧਾਲੂਆਂ ਨੇ ਜੈ ਸ਼੍ਰੀ ਰਾਮ ਦਾ ਜਾਪ ਕਰਦੇ ਹੋਏ ਭਗਵਾਨ ਦੇ ਰੱਥ ਨੂੰ ਖਿੱਚ ਕੇ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਸਨ। ਸ਼ੋਭਾ ਯਾਤਰਾ ਵਿੱਚ ਸਜਾਈਆਂ ਗਈਆਂ ਝਾਕੀਆਂ ਖਿੱਚ ਦਾ ਕੇਂਦਰ ਸਨ, ਜਿਨ੍ਹਾਂ ਵਿਚ ਭਗਵਾਨ ਗਣੇਸ਼, ਮਾਂ ਦੁਰਗਾ, ਰਾਧਾ-ਕ੍ਰਿਸ਼ਨ, ਸ਼ਿਵ-ਸ਼ੰਕਰ ਅਤੇ ਹਨੂੰਮਾਨ ਜੀ ਦੀਆਂ ਝਾਕੀਆਂ ਦੇ ਨਾਲ-ਨਾਲ ਲਾਇਨਜ਼ ਮਾਡਲ ਸਕੂਲ ਦੇ ਬੱਚਿਆਂ ਦੁਆਰਾ ਪੇਸ਼ ਕੀਤੀ ਗਈ ਭਾਰਤ ਮਾਤਾ ਦੀ ਝਾਕੀ ਸ਼ਾਮਲ ਸੀ, ਜਿਸ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਬਾਈਕ ਸਵਾਰਾਂ ਅਤੇ ਨੌਜਵਾਨਾਂ ਨੇ ਢੋਲ ਦੀ ਤਾਲ ਤੇ ਭੰਗੜਾ ਪਾ ਕੇ ਤਿਉਹਾਰ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਹਰਿਆਵਲ ਪੰਜਾਬ ਟੀਮ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ ਪੌਦੇ ਵੰਡੇ ਗਏ । ਕਲਸ਼ ਯਾਤਰਾ ਦੌਰਾਨ ਸੈਂਕੜੇ ਔਰਤਾਂ ਆਪਣੇ ਸਿਰਾਂ ਤੇ ਘੜੇ ਲੈ ਕੇ ਨਾਲ ਨਾਲ ਚੱਲ ਰਹੀਆਂ ਸਨ। ਸ਼ੋਭਾ ਯਾਤਰਾ ਸ਼੍ਰੀ ਰਾਮ ਮੰਦਰ ਤੋਂ ਸ਼ੁਰੂ ਹੋਈ ਅਤੇ ਚੌਰਾ ਬਾਜ਼ਾਰ, ਚੰਦਰਲੋਕ, ਐਰੀ ਮਿੱਲ ਰੋਡ, ਅਮਲੋਹ ਰੋਡ, ਮੋਤੀਆ ਖਾਨ, ਹਰਚੰਦ ਮਿੱਲ ਰੋਡ, ਜੀਟੀ ਰੋਡ, ਮੇਨ ਚੌਕ, ਲੋਹਾ ਬਾਜ਼ਾਰ, ਮੇਨ ਬਾਜ਼ਾਰ, ਸ਼੍ਰੀ ਕ੍ਰਿਸ਼ਨ ਮੰਦਰ, ਡਾਕਘਰ ਰੋਡ, ਸ਼੍ਰੀ ਕ੍ਰਿਸ਼ਨ ਗਊਸ਼ਾਲਾ ਅਤੇ ਅਗਰਸੇਨ ਪਾਰਕ ਵਿੱਚੋਂ ਲੰਘਦੀ ਹੋਈ ਰਾਮ ਮੰਦਰ ਵਾਪਸ ਪਹੁੰਚੀ। ਪੂਰੇ ਰਸਤੇ ਨੂੰ ਸੁੰਦਰ ਰੰਗੋਲੀਆਂ ਅਤੇ ਭਗਵੇਂ ਝੰਡਿਆਂ ਨਾਲ ਸਜਾਇਆ ਗਿਆ ਸੀ। ਨਿਵਾਸੀਆਂ ਨੇ ਛੱਤਾਂ ਤੋਂ ਫੁੱਲਾਂ ਦੀ ਵਰਖਾ ਕਰਕੇ ਭਗਵਾਨ ਦਾ ਸਵਾਗਤ ਕੀਤਾ। ਸ਼੍ਰੀ ਸ਼ਿਆਮ ਨਿਸ਼ਾਨ ਯਾਤਰਾ ਸੰਘ ਨੇ ਡੀਜੇ ਦੀ ਧੁਨ ਤੇ ਫੁੱਲਾਂ ਦੀ ਵਰਖਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਕਮੇਟੀ ਦੇ ਅਹੁਦੇਦਾਰਾਂ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦਰ ਗਰਗ, ਚੇਅਰਮੈਨ ਡਾ: ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਸੀਨੀਅਰ ਵਾਈਸ ਚੇਅਰਮੈਨ ਰਾਜ ਗੋਇਲ, ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ, ਖ਼ਜ਼ਾਨਚੀ ਸੱਜਣ ਗੋਇਲ, ਚੇਅਰਮੈਨ ਸ਼ੋਭਾ ਯਾਤਰਾ ਯੱਗ ਦੱਤ, ਚੇਅਰਮੈਨ ਪ੍ਰਭਾਤ ਫੇਰੀ ਦਵਿੰਦਰ ਪਰਾਸ਼ਰ, ਵਾਈਸ ਚੇਅਰਮੈਨ ਵਿਨੋਦ ਗੋਇਲ, ਰਾਜ ਗੋਇਲ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਰਾਮ ਨੌਮੀ ਦੀ ਰਾਤ ਨੂੰ ਘਰਾਂ ਵਿੱਚ ਦੀਵੇ ਜਗਾਉਣ ਦੀ ਅਪੀਲ ਕੀਤੀ। ਯਾਤਰਾ ਦਾ ਸੰਚਾਲਨ ਸੁਨੀਲ ਮਿੱਤਲ, ਵਿਨੋਦ ਗੋਇਲ, ਨਵੀਨ, ਕੇਸ਼ਵ ਗੋਇਲ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਗੋਪਾਲ ਕ੍ਰਿਸ਼ਨ ਬਾਂਸਲ, ਯੋਗੇਸ਼ ਦਾਤਾ, ਅੰਕੁਸ਼ ਕਾਂਸਲ, ਆਨੰਦ ਪੰਸਾਰ, ਰਾਜਨ ਕੱਕੜ, ਪ੍ਰੇਮੀ ਪੰਡਿਤ ਬਲਵਿੰਦਰ ਸ਼ਰਮਾ, ਅਸ਼ਵਨੀ ਭਾਟੀਆ, ਅੰਕੁਸ਼ ਕਾਂਸਲ, ਸੁਨੀਲ ਝਾਂਬ, ਭਰਤ ਅਗਰਵਾਲ, ਊਸ਼ਾ ਕਵਾਤਰਾ, ਰੇਣੂ ਗੁਪਤਾ, ਸੀਮਾ, ਭਰਥਰੀ ਬਾਂਸਲ ਨੇ ਨੰਗੇ ਪੈਰੀਂ ਪੈਦਲ ਚੱਲ ਕੇ ਰੱਥ ਯਾਤਰਾ ਅੱਗੇ ਝੰਡੇ ਦੀ ਸੇਵਾ ਕੀਤੀ, ਸੀਤਾ ਰਾਮ ਨੇ ਘੰਟੀ ਵਜਾਈ, ਸੁਮਿਤ ਗੁਪਤਾ, ਦੀਪਕ ਬਾਂਸਲ, ਕੇਸ਼ਵ ਦਾਤਾ, ਹਰੀਓਮ ਜਨਦੀਪ ਅਤੇ ਹੋਰ ਵਲੰਟੀਅਰਾਂ ਨੇ ਵੀ ਸੇਵਾ ਨਿਭਾਈ।