ਨਸਰਾਲੀ ਗਊਸ਼ਾਲਾ ’ਚ ਸ਼੍ਰੀ ਰਾਧਾ ਕ੍ਰਿਸ਼ਨ ਮੂਰਤੀ ਸਥਾਪਨਾ ਦਿਵਸ ਮਨਾਇਆ
ਨਸਰਾਲੀ ਗਊਸ਼ਾਲਾ ’ਚ ਸ਼੍ਰੀ ਰਾਧਾ ਕ੍ਰਿਸ਼ਨ ਮੂਰਤੀ ਸਥਾਪਨਾ ਦਿਵਸ ਮਨਾਇਆ
Publish Date: Sat, 24 Jan 2026 04:46 PM (IST)
Updated Date: Sat, 24 Jan 2026 04:49 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗਊ ਵੰਸ਼ ਸੇਵਾ ਸਦਨ ਵੱਲੋਂ ਨਸਰਾਲੀ ਗਊਸ਼ਾਲਾ ਵਿਖੇ ਪਹਿਲਾ ਮੂਰਤੀ ਸਥਾਪਨਾ ਦਿਵਸ ਜੋਗਿੰਦਰ ਪਾਲ ਗੰਭੀਰ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿਚ ਸ਼੍ਰੀ ਰਾਧਾ ਅਸ਼ਟਮੀ ਮੰਡਲ ਦੁਆਰਾ ਸੰਗੀਤਕ ਸੰਕੀਰਤਨ ਪੇਸ਼ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਕਮਲੇਸ਼ਵਰ ਸ਼ਾਸਤਰੀ ਨੇ ਸ਼੍ਰੀ ਰਾਧਾ ਕ੍ਰਿਸ਼ਨ ਅਤੇ ਗਊ ਪੂਜਾ ਕਰਵਾਈ। ਹਵਨ ਯੱਗ ਦੇ ਮੁੱਖ ਉਜਮਾਨ ਹਰੀਸ਼ ਸਿੰਗਲਾ, ਅਰੁਣ ਮਦਨ, ਸੁਮਿਤ ਸ਼ਰਮਾ, ਰਤਨ ਲਾਲ ਵੋਹਰਾ ਅਤੇ ਰਾਜਨ ਕੱਕੜ ਨੇ ਪੂਰਨ ਭੇਟਾਂ ਭੇਟ ਕੀਤੀਆਂ। ਜਦਕਿ ਮੁੱਖ ਮਹਿਮਾਨ ਉਦਯੋਗਪਤੀ ਜੀਵਨ ਗੰਭੀਰ ਨੇ ਸੰਗੀਤਕ ਸੰਕੀਰਤਨ ਦੀ ਸ਼ੁਰੂਆਤ ਕਰਦੇ ਹੋਏ ਜੋਤੀ ਜਗਾਈ। ਮੰਚ ਦਾ ਸੰਚਾਲਨ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਕੀਤਾ। ਹਰਿਆਵਲ ਪੰਜਾਬ ਦੇ ਡਾ. ਅਮਿਤ ਸੰਦਲ ਨੇ ਵਾਤਾਵਰਣ ਨੂੰ ਸਾਫ਼਼ ਰੱਖਣ ਅਤੇ ਪਾਣੀ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਕੀਰਤਨ ਦੌਰਾਨ ਭਜਨ ਗਾਇਕਾ ਆਸ਼ੂ ਸਤੀਜਾ ਨੇ ਸ਼੍ਰੀ ਰਾਧੇ ਕ੍ਰਿਸ਼ਨ ਦੇ ਸੁੰਦਰ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗਊ ਵੰਸ਼ ਸੇਵਾ ਸਦਨ ਦੇ ਮੈਂਬਰਾਂ ਵੱਲੋਂ ਸ਼ਹਿਰ ਦੇ ਪਤਵੰਤਿਆਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਲਈ ਆਈਆਂ ਸੰਗਤਾਂ ਲਈ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਹਰੀ ਕਥਾ ਸੰਮਤੀ ਦੇ ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਜੀਐੱਸ ਰਾਏ, ਸੁਰੇਸ਼ ਗੁਪਤਾ, ਯੱਗਿਆ ਦੱਤ ਵਧਵਾ, ਸੰਦੀਪ ਗੋਇਲ, ਦਵਿੰਦਰ ਪਰਾਸ਼ਰ, ਕ੍ਰਿਸ਼ਨਾ ਗੰਭੀਰ, ਨੌਜਵਾਨ ਖੱਤਰੀ ਸਭਾ ਦੇ ਸੂਬਾ ਪ੍ਰਧਾਨ ਨਰਿੰਦਰ ਭਾਟੀਆ, ਵਾਤਾਵਰਣ ਸੰਭਾਲ ਗਤੀਵਿਧੀ ਦੇ ਹਰੀਸ਼ ਸਿੰਗਲਾ, ਸੰਦੌੜ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜ ਕੁਮਾਰ, ਰਾਜਨ ਕੱਕੜ, ਰਤਨ ਲਾਲ ਵੋਹਰਾ, ਰਾਜੇਸ਼਼ ਬਾਤਿਸ਼, ਰਜਿੰਦਰ ਕਪਲਿਸ਼, ਹੰਸਰਾਜ ਜਿੰਦਲ, ਰਾਜੇਸ਼਼ ਸ਼ਰਮਾ, ਨਰੇਸ਼ ਹਾਂਡਾ, ਯਸ਼ਪਾਲ ਸ਼ਰਮਾ, ਵਿਕਾਸ ਅਰੋੜਾ, ਜਗਮੋਹਨ ਸ਼ਰਮਾ, ਹਿਮਾਂਸ਼ੂ, ਸੁਨੀਤਾ ਸਿੰਗਲਾ, ਵਨੀਤਾ ਗੰਭੀਰ, ਮਨੀਸ਼ਾ ਗੰਭੀਰ, ਰਜਨੀ ਗੰਭੀਰ, ਰਿਤੂ ਸ਼ਰਮਾ, ਊਸ਼ਾ ਸ਼ਰਮਾ ਆਦਿ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੀਆਂ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ।