ਸ਼੍ਰੋਮਣੀ ਕਮੇਟੀ ਵੱਲੋਂ ‘ਗਿਆਨੁ ਪਰਚੰਡੁ ਪ੍ਰਸ਼ਨੋਤਰੀ ਮੁਕਾਬਲੇ’ ਸ਼ੁਰੂ
ਸ੍ਰੋਮਣੀ ਕਮੇਟੀ ਵੱਲੋਂ ‘ਗਿਆਨੁ ਪਰਚੰਡੁ ਪ੍ਰਸ਼ਨੋਤਰੀ ਮੁਕਾਬਲੇ’ ਸ਼ੁਰੂ
Publish Date: Sat, 21 Feb 2026 04:52 PM (IST)
Updated Date: Sat, 21 Feb 2026 04:54 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦੁਰਗੜ੍ਹ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਅਤੇ ਸਮਕਾਲੀ ਜਾਣਕਾਰੀ ਨਾਲ ਜੋੜਨ ਲਈ ‘ਗਿਆਨੁ ਪਰਚੰਡੁ ਪ੍ਰਸ਼ਨੋਤਰੀ ਮੁਕਾਬਲੇ’ ਸ਼ੁਰੂ ਕੀਤੇ ਗਏ ਹਨ। ਇਹ ਮੁਕਾਬਲੇ 28 ਕਾਲਜਾਂ ਦੀਆਂ ਟੀਮਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਪ੍ਰੋਗਰਾਮ ਹੋ ਰਹੇ ਹਨ। ਮੁਕਾਬਲੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਘਟਨਾਵਾਂ, ਧਰਮ-ਧਾਰਮਿਕ ਜਾਣਕਾਰੀ, ਆਮ ਗਿਆਨ, ਰਾਜਨੀਤੀ, ਭੂਗੋਲ ਅਤੇ ਟੈਕਨਾਲੋਜੀ ਵਰਗੇ ਵਿਸ਼ਿਆਂ ’ਤੇ ਆਧਾਰਤ ਹਨ। ਇਸ ਪਹਿਲ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣਾਤਮਕ ਸੋਚ, ਆਤਮਵਿਸ਼ਵਾਸ ਅਤੇ ਪ੍ਰਤੀਯੋਗੀ ਭਾਵਨਾ ਪੈਦਾ ਕਰਨਾ ਹੈ। ਪਹਿਲੇ ਦਿਨ ਹੀ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਅਤੇ ਜਿਗਿਆਸਾ ਦੇਖਣ ਨੂੰ ਮਿਲੀ। ਸਕੱਤਰ ਵਿੱਦਿਆ ਇੰਜ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਜਾਣਕਾਰੀ ਨਾਲ ਜੋੜਦੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਬੌਧਿਕ ਮੁਕਾਬਲੇ ਨਿਯਮਿਤ ਕਰਵਾਏ ਜਾਣਗੇ। ਪਹਿਲੇ ਸਥਾਨ ਵਾਲੀ ਟੀਮ ਨੂੰ 1 ਲੱਖ ਰੁਪਏ, ਦੂਜੇ ਨੂੰ 75 ਹਜ਼ਾਰ, ਤੀਜੇ ਨੂੰ 51 ਹਜ਼ਾਰ ਅਤੇ ਚੌਥੇ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਵੀ ਵੰਡੇ ਜਾਣਗੇ। ਪ੍ਰੋ. ਮਲਵਿੰਦਰ ਸਿੰਘ, ਪ੍ਰਿੰਸੀਪਲ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਨੇ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਸਿਹਤਮੰਦ ਪ੍ਰਤੀਯੋਗਤਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਤਾਜ਼ਾ ਘਟਨਾਵਾਂ ਨਾਲ ਅੱਪਡੇਟ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਮੌਕੇ ਡਾ. ਰਜਿੰਦਰ ਕੌਰ ਸਹਾਇਕ ਡਾਇਰੈਕਟਰ ਨਿਸ਼ਚੇ ਅਕੈਡਮੀ, ਸਿਮਰਜੀਤ ਸਿੰਘ ਕੰਗ ਸਾਬਕਾ ਮੀਤ ਸਕੱਤਰ, ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ, ਡਾ. ਜਸਵੀਰ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਡਾ. ਰਮਨਜੀਤ ਕੌਰ ਪ੍ਰਿੰਸੀਪਲ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਕਰਹਾਲੀ, ਡਾ. ਕਰਮਵੀਰ ਸਿੰਘ ਪ੍ਰਿੰਸੀਪਲ ਦਸ਼ਮੇਸ਼ ਖਾਲਸਾ ਕਾਲਜ ਜ਼ੀਰਕਪੁਰ, ਡਾ. ਹਰਮਨਦੀਪ ਸਿੰਘ ਪ੍ਰਿੰਸੀਪਲ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ, ਡਾ. ਗੁਰਜੀਤ ਸਿੰਘ ਪ੍ਰਿੰਸੀਪਲ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ, ਡਾ. ਜਸਪਾਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਗੜ੍ਹਦੀਵਾਲਾ, ਡਾ. ਚਰਨਜੀਤ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬਟਾਲਾ, ਪ੍ਰੋ. ਕੁਲਬੀਰ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ, ਇੰਜੀ. ਅਨੂਪ ਸਿੰਘ ਸਿੱਧੂ ਗੁਰੂ ਨਾਨਕ ਕਾਲਜ ਬੁਢਲਾਡਾ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਸੁਖਦੇਵ ਸਿੰਘ ਮੀਤ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਜਸਵਿੰਦਰ ਸਿੰਘ ਮੀਤ ਮੈਨੇਜਰ ਪਟਿਆਲਾ, ਹਰਵਿੰਦਰ ਸਿੰਘ ਰੈਲੀ, ਹਰਭਜਨ ਸਿੰਘ, ਅਮਰਜੀਤ ਸਿੰਘ ਰਿੰਕੂ, ਬੀਬੀ ਰਾਜਵੀਰ ਕੌਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਰਜਿੰਦਰ ਸਿੰਘ ਐਂਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।