ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 27 ਫਰਵਰੀ ਨੂੰ ਵਿਸ਼ਾਲ ਪੰਥਕ ਇਕੱਤਰਤਾ; ਜਸਟਿਸ ਨਿਰਮਲ ਸਿੰਘ ਨੇ ਦਿੱਤਾ ਸੱਦਾ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ 25 ਫਰਵਰੀ ਨੂੰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪੰਥਕ ਇਕੱਤਰਤਾ ਸਰਹਿੰਦ ਵਿਖੇ ਰੱਖੀ ਗਈ ਸੀ ਜੋ ਕਿ ਮੁਲਤਵੀ ਕਰ ਦਿੱਤੀ ਗਈ ਸੀ ਤੇ ਹੁਣ ਵਿਸ਼ਾਲ ਪੰਥਕ ਇਕੱਤਰਤਾ 27 ਫਰਵਰੀ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਰੱਖੀ ਗਈ ਹੈ, ਜਿਸ ਦਾ ਮਕਸਦ ਜਥੇਬੰਦੀ ਦੇ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਲੋਕਾਂ ਨੂੰ ਪੰਥਕ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਹੈ।
Publish Date: Tue, 24 Feb 2026 03:46 PM (IST)
Updated Date: Tue, 24 Feb 2026 03:47 PM (IST)

ਫ਼ਤਹਿਗੜ ਸਾਹਿਬ - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ 25 ਫਰਵਰੀ ਨੂੰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪੰਥਕ ਇਕੱਤਰਤਾ ਸਰਹਿੰਦ ਵਿਖੇ ਰੱਖੀ ਗਈ ਸੀ ਜੋ ਕਿ ਮੁਲਤਵੀ ਕਰ ਦਿੱਤੀ ਗਈ ਸੀ ਤੇ ਹੁਣ ਵਿਸ਼ਾਲ ਪੰਥਕ ਇਕੱਤਰਤਾ 27 ਫਰਵਰੀ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਰੱਖੀ ਗਈ ਹੈ, ਜਿਸ ਦਾ ਮਕਸਦ ਜਥੇਬੰਦੀ ਦੇ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਲੋਕਾਂ ਨੂੰ ਪੰਥਕ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਹੀ ਸਵੇਰੇ 11 ਵਜੇ ਦਫਤਰ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਦੀ ਗਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਨ ਪੰਥਕ ਸੰਸਥਾਵਾਂ ਦੇ ਅਕਸ ਨੂੰ ਢਾਹ ਲੱਗੀ ਹੈ, ਜਿਸ ਦਾ ਖਮਿਆਜ਼ਾ ਸਾਰਾ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਏਜੰਡਾ ਤਿਆਰ ਹੈ ਜੋ ਸ੍ਰੀ ਆਨੰਦਪੁਰ ਸਾਹਿਬ ਵਿੱਚ 3 ਮਾਰਚ ਨੂੰ ਹੋਲਾ-ਮਹੱਲਾ ਮੌਕੇ ਹੋ ਰਹੇ ਇਕੱਠ ਦੌਰਾਨ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ,ਜਨਰਲ ਸਕੱਤਰ ਗੁਰਜੀਤ ਸਿੰਘ ਤਲਵੰਡੀ ਅਤੇ ਸਟੇਟ ਡੈਲੀਗੇਟ ਚਰਨਜੀਤ ਸਿੰਘ ਖਾਲਸਪੁਰ ਨੇ ਕਿਹਾ ਕਿ'ਸੁਖਬੀਰ ਬਾਦਲ ਦੀ ਅਗਵਾਈ ਵਾਲੇ ਦਲ ਨਾਲ ਗੱਠਜੋੜ ਸ੍ਰੀ ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਤਹਿਤ ਹੀ ਹੋ ਸਕਦਾ ਹੈ। ਬਾਦਲ ਦਲ ਵੱਲੋਂ ਨਾਅਰਾ ਦਿੱਤਾ ਗਿਆ ਹੈ ‘ਪੰਜਾਬ ਬਚਾਓ, ਸੁਖਬੀਰ ਲਿਆਓ’। ਇਸ ਨਾਅਰੇ ਤੋਂ ਸਪੱਸ਼ਟ ਹੈ ਕਿ ਉਸ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭੁਲਾ ਦਿੱਤਾ ਹੈ ਅਤੇ ਸਾਰਾ ਜ਼ੋਰ ਸੁਖਬੀਰ ਬਾਦਲ ਲਈ ਲਗਾਇਆ ਜਾ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਗਠਨ ਕੀਤਾ ਗਿਆ ਹੈ। ਇਸ ਲਈ ਇਸ ਫ਼ੈਸਲੇ ਤੋਂ ਵਾਪਸ ਪਰਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਥਕ ਸੰਸਥਾਵਾਂ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਕਿਹਾ ਕਿ 'ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਪੈਂਦੀ ਤਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ ਅਤੇ ਨਾ ਹੀ ਪਾਰਟੀ ਆਗੂ ਅੱਡ ਹੁੰਦੇ। ਇਸ ਲਈ ਨਿੱਜੀ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਹੰਭਲਾ ਮਾਰਨ ਦੀ ਲੋੜ ਹੈ।' ਇਸ ਮੌਕੇ ਤੇ ਜਿਲਾ ਡੈਲੀਗੇਟ ਸਾਬਕਾ ਮੈਨੇਜਰ ਅਮਰਜੀਤ ਸਿੰਘ,ਮਾਸਟਰ ਅਜੀਤ ਸਿੰਘ ਸਰਕਲ ਪ੍ਰਧਾਨ ਫਤਿਹਗੜ੍ਹ ਸਾਹਿਬ,ਜਸਵੀਰ ਸਿੰਘ ਸਰਕਲ ਪ੍ਰਧਾਨ ਬਸੀ ਪਠਾਣਾ ਦਿਹਾਤੀ,ਰਕੇਸ਼ ਕੁਮਾਰ ਸਰਕਲ ਪ੍ਰਧਾਨ ਸ਼ਹਿਰੀ ਬਸੀ ਪਠਾਣਾ, ਜਗਤਾਰ ਸਿੰਘ ਭੱਟੀਆਂ ਸਰਕਲ ਪ੍ਰਧਾਨ ਸੰਘੋਲ, ਸੁਰਜੀਤ ਸਿੰਘ ਲੰਬਰਦਾਰ ਸਰਕਲ ਪ੍ਰਧਾਨ ਮੂਲੇਪੁਰ, ਰਿਟਾਇਰਡ ਡੀਐਸਪੀ ਗੁਰ ਇਕਬਾਲ ਸਿੰਘ, ਜਗਦੀਸ਼ ਸਿੰਘ, ਜਸਦੀਪ ਸਿੰਘ ਆਦਿ ਮੌਜੂਦ ਸਨ।