ਲੰਗਰ ਦੀ ਸੇਵਾ ਸਭ ਤੋਂ ਉੱਤਮ ਸੇਵਾ : ਰਾਜੂ ਖੰਨਾ
ਲੰਗਰ ਦੀ ਸੇਵਾ, ਸਭ ਤੋਂ ਉੱਤਮ ਸੇਵਾ : ਰਾਜੂ ਖੰਨਾ
Publish Date: Sun, 15 Feb 2026 06:37 PM (IST)
Updated Date: Sun, 15 Feb 2026 06:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਕਿਸੇ ਭੁੱਖੇ ਦੇ ਮੂੰਹ ਰੋਟੀ ਪਾਉਣਾ ਸਭ ਤੋਂ ਉੱਤਮ ਸੇਵਾ ਹੈ ਜੋ ਗੁਰੂ ਸਾਹਿਬਾਨ ਵੱਲੋਂ ਲੰਮੇ ਸਮੇਂ ਤੋਂ ਲੰਗਰਾ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ, ਉਸ ’ਤੇ ਚਲਦੇ ਹੋਏ ਪੰਜਾਬ ਦੇ ਵਾਸੀ ਦੁਨੀਆਂ ਦੇ ਕੋਨੇ ਕੋਨੇ ਵਿਚ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਰਾਜਨ ਅਰੋੜਾ ਅਮਲੋਹ ਦੇ ਸਮੁੱਚੇ ਪਰਿਵਾਰ ਵੱਲੋਂ ਲਗਾਏ ਗਏ ਕੜ੍ਹੀ-ਚੌਲਾਂ ਦੇ ਲੰਗਰਾਂ ਵਿਚ ਸ਼ਮੂਲੀਅਤ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਲੰਗਰ ਦੀ ਸੇਵਾ, ਸਭ ਤੋਂ ਉੱਤਮ ਸੇਵਾ ਹੈ। ਜਿਸ ਵਿਚ ਹਰ ਇਕ ਵਿਅਕਤੀ ਨੂੰ ਆਪਣਾ ਦਸਵੰਧ ਕੱਢਦੇ ਹੋਏ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਮੇਸ਼ਾ ਇਹ ਫਿਤਰਤ ਰਹੀ ਹੈ ਕਿ ਉਹ ਜਿੱਥੇ ਗੁਰੂ ਸਾਹਿਬਾਨਾਂ, ਪੀਰਾਂ-ਪੈਗੰਬਰਾਂ ਦੇ ਜਨਮ ਦਿਹਾੜਿਆਂ, ਸ਼ਹੀਦੀ ਸਮਾਗਮਾਂ ’ਤੇ ਅੱਗੇ ਹੋ ਕਿ ਲੰਗਰਾਂ ਦੀ ਸੇਵਾ ਕਰਦੇ ਹਨ ਉੱਥੇ ਕਿਸੇ ਵੀ ਸੂਬੇ ਵਿਚ ਆਈ ਬਿਪਤਾ ਸਮੇਂ ਵੀ ਲੰਗਰਾਂ ਦਾ ਵਿਸ਼ੇਸ਼ ਯੋਗਦਾਨ ਪੰਜਾਬੀਆਂ ਵੱਲੋਂ ਪਾਇਆ ਜਾਂਦਾ ਹੈ। ਜਿਸ ਦੀ ਮਿਸਾਲ ਹੋਰ ਕਿਸੇ ਪਾਸੇ ਨਹੀਂ ਮਿਲਦੀ। ਉਨ੍ਹਾਂ ਅਰੋੜਾ ਪਰਿਵਾਰ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਜਿਨ੍ਹਾਂ ਵੱਲੋਂ ਹਰ ਸਾਲ ਸ਼ਿਵਰਾਤਰੀ ਦੇ ਦਿਹਾੜੇ ਮੌਕੇ ਕੜੀ-ਚੌਲਾਂ ਦਾ ਲੰਗਰ ਲਗਾ ਕਿ ਸੰਗਤਾਂ ਨੂੰ ਛਕਾਇਆ ਜਾਂਦਾ ਹੈ। ਇਸ ਮੌਕੇ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਰਾਜਨ ਅਰੋੜਾ ਦੀ ਅਗਵਾਈ ਵਿਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਨਰੇਸ਼ ਸਾਹੀ, ਆਸ਼ੂ ਗੋਇਲ, ਐਡਵੋਕੇਟ ਸੀਤਲ ਸ਼ਰਮਾ, ਗਰਵ ਅਰੌੜਾ, ਮਨਪ੍ਰੀਤ ਸਿੰਘ ਮਾਜਰੀ, ਗੁਰਪ੍ਰੀਤ ਸਿੰਘ ਪੰਚ, ਲਖਵੀਰ ਚੰਦ ਸ਼ਰਮਾ, ਵਿਸ਼ਾਲ ਗੋਇਲ, ਬਲਜੀਤ ਸਿੰਘ, ਸੁਰੇਸ਼ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।