ਲੋੜਵੰਦਾਂ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ : ਬਡੂੰਗਰ
ਲੋੜਵੰਦਾਂ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ ਹੈ : ਡੀਐੱਸਪੀ ਇਦਰਪ੍ਰੀਤ ਸਿੰਘ ਬਡੂੰਗਰ
Publish Date: Sat, 18 Apr 2026 05:52 PM (IST)
Updated Date: Sun, 19 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਵਿਖੇ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਅਪਾਹਿਜ ਵਿਅਕਤੀਆਂ ਨੂੰ ਟਰਾਈਸਾਇਕਲ ਵੰਡਣ ਲਈ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਡੀਐੱਸਪੀ ਇੰਦਰਪ੍ਰੀਤ ਸਿੰਘ ਬਡੂੰਗਰ, ਡੀਐੱਸਪੀ ਕ੍ਰਾਈਮ ਨੇ ਟਰਾਈਸਾਈਕਲ ਵੰਡੇ ਤੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ ਹੈ। ਉਨ੍ਹਾਂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਜਾਰੀ ਰੱਖਣ ਦੀ ਆਸ ਪ੍ਰਗਟ ਕੀਤੀ। ਇਸ ਮੌਕੇ 5 ਅਪਾਹਜ ਵਿਅਕਤੀਆਂ ਨੂੰ ਟਰਾਈਸਾਇਕਲ ਦਿੱਤੇ ਗਏ, ਜਿਨ੍ਹਾਂ ਵਿਚ ਮਨਜੀਤ ਕੌਰ ਵਾਸੀ ਅਲੀਪੁਰ ਸੰਦਲ, ਰਾਜਾ ਰਾਮ ਮੰਡੀ ਗੋਬਿੰਦਗੜ੍ਹ, ਬਾਬੂ ਸਿੰਘ ਮੰਡੀ ਗੋਬਿੰਦਗੜ੍ਹ, ਮਲਕੀਤ ਸਿੰਘ ਭੱਲ ਮਾਜਰਾ ਅਤੇ ਵਿਕਰਮ ਅਜਨਾਲੀ ਸ਼ਾਮਲ ਹਨ। ਇਸ ਸਮੇਂ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਪ੍ਰੈੱਸ ਸਕੱਤਰ ਅਸੋਕ ਚੋਪੜਾ, ਜੁਆਇੰਟ ਸੈਕਟਰੀ ਮਨਜੀਤ ਸਿੰਘ ਤੇ ਹੋਰ ਮੈਂਬਰ ਮੌਜੂਦ ਸਨ।