ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਨੇ ਸ਼ਾਂਤੀ ਮਾਰਚ ਕੱਢਿਆ
ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਨੇ ਸ਼ਾਂਤੀ ਮਾਰਚ ਕੱਢਿਆ
Publish Date: Tue, 17 Mar 2026 06:19 PM (IST)
Updated Date: Tue, 17 Mar 2026 06:22 PM (IST)

ਫ਼ੋਟੋ ਫ਼ਾਈਲ : 19 ਸ਼ਾਂਤੀ ਮਾਰਚ ਸ਼ੁਰੂ ਕਰਨ ਸਮੇਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੇ ਮੈਂਬਰ। ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਵੱਲੋਂ ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਸ਼ਾਂਤੀ ਮਾਰਚ ਕੱਢਿਆ ਗਿਆ। ਇਹ ਮਾਰਚ ਮਾਈ ਅਨੰਤੀ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸਰਹਿੰਦ ਮੰਡੀ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਸੀਨੀਅਰ ਸਿਟੀਜ਼ਨ ਭਵਨ ’ਚ ਸਮਾਪਤ ਹੋਇਆ। ਭਾਗੀਦਾਰਾਂ ਨੇ ਜੰਗ ਖ਼ਤਮ ਕਰਨ ਅਤੇ ਵਿਸ਼ਵ ਸ਼ਾਂਤੀ ਦੇ ਹੱਕ ਵਿਚ ਬੈਨਰ ਤੇ ਪੋਸਟਰ ਲੈ ਕੇ ਸੰਦੇਸ਼ ਦਿੱਤਾ। ਮਾਰਚ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ ਅਤੇ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਗੱਲਬਾਤ ਤੇ ਆਪਸੀ ਸਮਝ ਨਾਲ ਹੀ ਸੰਭਵ ਹੈ। ਸਤਪਾਲ ਪੁਰੀ ਨੇ ਸਾਹਿਰ ਲੁਧਿਆਣਵੀ ਦੀ ਜੰਗ ਵਿਰੋਧੀ ਕਵਿਤਾ ਪੜ੍ਹੀ। ਕੇ ਕੇ ਵਰਮਾ ਨੇ ਭਾਰਤੀ ਸੰਸਕ੍ਰਿਤੀ ਦੇ ਸ਼ਾਂਤੀ ਅਤੇ ਸਹਿਯੋਗ ਵਾਲੇ ਸੰਦੇਸ਼ ’ਤੇ ਜ਼ੋਰ ਦਿੱਤਾ। ਅਨਿਲ ਅਤਰੀ ਨੇ ਕਿਹਾ ਕਿ ਭਾਰਤ ਗੌਤਮ ਬੁੱਧ, ਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਗਾਂਧੀ ਵਰਗੇ ਮਹਾਨ ਸ਼ਖਸੀਅਤਾਂ ਦੀ ਧਰਤੀ ਹੈ ਜਿਥੋਂ ਦੁਨੀਆ ਨੂੰ ਅਮਨ ਦਾ ਸੰਦੇਸ਼ ਮਿਲਿਆ ਹੈ। ਜਗਦੀਸ਼ ਵਰਮਾ ਨੇ ਵੀ ਜੰਗ ਜਲਦ ਖਤਮ ਕਰਨ ਦੀ ਅਪੀਲ ਕੀਤੀ। ਅੰਤ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਕੇਸ਼ ਜਿੰਦਲ ਨੇ ਸਭ ਲਈ ਚਾਹ-ਨਾਸ਼ਤੇ ਦੀ ਵਿਵਸਥਾ ਕੀਤੀ। ਇਸ ਮੌਕੇ ਰਾਮਨਾਥ ਸ਼ਰਮਾ, ਨਕੇਸ਼ ਜਿੰਦਲ, ਪ੍ਰੋ ਅਸ਼ੋਕ ਸੂਦ, ਅਨਿਲ ਅਤਰੀ, ਹਰਜਿੰਦਰ ਸਿੰਘ ਚੱਢਾ, ਕੁਲਦੀਪ ਸ਼ਰਮਾ, ਤਵਿੰਦਰ ਚੱਢਾ, ਦਵਿੰਦਰ ਵਰਮਾ, ਸਤਪਾਲ ਪੁਰੀ, ਜਗਦੀਸ਼ ਵਰਮਾ, ਮੋਹਨ ਲਾਲ ਵਰਮਾ, ਤਰਸੇਮ ਖੁੱਲਰ, ਕੇਕੇ ਵਰਮਾ, ਰੂਪਿੰਦਰ ਪੁਰੀ, ਰਾਮਨੀਲ ਸ਼ਰਮਾ, ਅਮਰਜੀਤ ਭਾਰਦਵਾਜ, ਨਰੇਸ਼ ਸਰੀਨ, ਰਾਜੇਸ਼ ਉੱਪਲ, ਰਾਜੇਸ਼ ਸ਼ਰਮਾ, ਕੁਲਭੂਸ਼ਣ ਬਾਲੀ, ਰਾਧੇਸ਼ਿਆਮ ਸੂਦ, ਅਮਰੀਕ ਸਿੰਘ, ਕੈਪਟਨ ਸੇਵਾ ਸਿੰਘ, ਸੁਦੇਸ਼ ਚੋਪੜਾ, ਰਾਕੇਸ਼ ਮੈੰਗੀ, ਰਾਕੇਸ਼ ਭਾਰਦਵਾਜ, ਅਸ਼ਵਿਨੀ ਕੌੜਾ, ਸ਼ੱਮੀ ਕਪੂਰ, ਰਾਮਚੰਦ ਗੁਪਤਾ, ਅਜੀਤ ਸਿੰਘ ਮੱਕੜ, ਹਰਨੇਕ ਸਿੰਘ ਮਲ੍ਹਾ ਅਤੇ ਕੇਕੇ ਅਵਲਾਸ਼ ਸਮੇਤ ਕਈ ਗਣਮਾਨਯ ਵਿਅਕਤੀ ਮੌਜੂਦ ਸਨ।