ਡੀਬੀਯੂ ਦੇ ਐਨਸੀਸੀ ਕੈਡੇਟਾਂ ਦੀ ਗਣਤੰਤਰ ਦਿਵਸ ਕੈਂਪ ਲਈ ਹੋਈ ਚੋਣ
ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਕੈਡੇਟ ਦੀ ਗਣਤੰਤਰ ਦਿਵਸ ਕੈਂਪ 2026 ਲਈ ਚੋਣ
Publish Date: Fri, 09 Jan 2026 04:55 PM (IST)
Updated Date: Fri, 09 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਕੈਡੇਟ ਪੂਜਾ ਦੀ ਨਵੀਂ ਦਿੱਲੀ ਵਿਖੇ ਹੋਣ ਵਾਲੇ ਵੱਕਾਰੀ ਗਣਤੰਤਰ ਦਿਵਸ ਕੈਂਪ (ਆਰਡੀਸੀ) 2026 ਲਈ ਹੋਈ ਚੋਣ ਨਾਲ ਯੂਨੀਵਰਸਿਟੀ ਦਾ ਨਾਂ ਰੌਸ਼ਨ ਹੋਇਆ ਹੈ। ਉਸ ਦੀ ਚੋਣ ਐਨਸੀਸੀ ਸਿਖਲਾਈ ਅਤੇ ਗਤੀਵਿਧੀਆਂ ਵਿਚ ਉਸ ਦੇ ਸਮਰਪਣ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਪ੍ਰਮਾਣ ਹੈ। ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਕੈਡਿਟ ਪੂਜਾ ਨੇ ਆਰਡੀਸੀ ਟੁਕੜੀ ਵਿਚ ਆਪਣਾ ਸਥਾਨ ਹਾਸਲ ਕਰਨ ਲਈ ਸਰੀਰਕ ਤੰਦਰੁਸਤੀ ਟੈਸਟ, ਡ੍ਰਿਲ, ਹਥਿਆਰ ਸਿਖਲਾਈ, ਸੱਭਿਆਚਾਰਕ ਗਤੀਵਿਧੀਆਂ ਅਤੇ ਲੀਡਰਸ਼ਿਪ ਮੁਲਾਂਕਣ ਸਮੇਤ ਕਈ ਸਖ਼ਤ ਚੋਣ ਪੜਾਵਾਂ ਨੂੰ ਸਫਲਤਾਪੂਰਵਕ ਪਾਸ ਕੀਤਾ। ਗਣਤੰਤਰ ਦਿਵਸ ਕੈਂਪ ਨੂੰ ਐਨਸੀਸੀ ਕੈਡਿਟਾਂ ਲਈ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇਕ ਮੰਨਿਆਂ ਜਾਂਦਾ ਹੈ, ਕਿਉਂਕਿ ਇਹ ਰਾਸ਼ਟਰੀ ਪੱਧਰ ’ਤੇ ਆਪਣੇ ਰਾਜ ਅਤੇ ਸੰਸਥਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।ਯੂਨੀਵਰਸਿਟੀ ਪ੍ਰਸ਼ਾਸਨ, ਐਨਸੀਸੀ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਕੈਡੇਟ ਪੂਜਾ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਐਨਸੀਸੀ ਅਧਿਕਾਰੀ ਲੈਫਟੀਨੈਂਟ ਤਾਬਿਸ਼ ਅਲੀ ਖਾਨ ਅਤੇ ਚਮਨਪ੍ਰੀਤ ਨੇ ਉਸ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।