ਐੱਸਡੀਓ ਦਵਿੰਦਰ ਸਿੰਘ ਸਨਮਾਨਿਤ
ਜ਼ਰੂਰੀ : ਐਸਡੀਓ ਦਵਿੰਦਰ ਸਿੰਘ ਸਨਮਾਨਿਤ
Publish Date: Sat, 31 Jan 2026 05:29 PM (IST)
Updated Date: Sat, 31 Jan 2026 05:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ : ਗਣਤੰਤਰ ਦਿਵਸ ’ਤੇ ਡਰੇਨੇਜ਼ ਵਿਭਾਗ ਦੇ ਐੱਸਡੀਓ ਦਵਿੰਦਰ ਸਿੰਘ ਨੂੰ ਡੀਸੀ ਡਾ. ਸੋਨਾ ਥਿੰਦ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀ ਸ਼ਾਨਦਾਰ ਸੇਵਾ ਅਤੇ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਲਈ ਦਿੱਤਾ ਗਿਆ। 77ਵੇਂ ਗਣਤੰਤਰ ਦਿਵਸ ’ਤੇ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ, ਡੀਸੀ ਡਾ. ਸੋਨਾ ਥਿੰਦ, ਵਿਧਾਇਕ ਲਖਬੀਰ ਸਿੰਘ ਰਾਏ ਅਤੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਡਰੇਨੇਜ਼ ਵਿਭਾਗ ਦੇ ਐੱਸਡੀਓ ਦਵਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਾਰਿਆਂ ਨੇ ਐੱਸਡੀਓ ਦਵਿੰਦਰ ਸਿੰਘ ਦੀ ਵਿਭਾਗ ਪ੍ਰਤੀ ਸੇਵਾ ਅਤੇ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ।