ਐੱਸਡੀਐੱਮ ਹਰਵੀਰ ਕੌਰ ਨੇ ਕਣਕ ਖ਼ਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟਾਈ
ਐਸਡੀਐਮ ਹਰਵੀਰ ਕੌਰ ਨੇ ਕਣਕ ਖ਼ਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟਾਈ
Publish Date: Fri, 17 Apr 2026 08:43 PM (IST)
Updated Date: Sat, 18 Apr 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਐੱਸਡੀਐੱਮ ਬੱਸੀ ਪਠਾਣਾਂ ਹਰਵੀਰ ਕੌਰ ਵਲੋਂ ਨੰਦਪੁਰ ਕਲੌੜ ਅਨਾਜ ਮੰਡੀ ਦਾ ਦੌਰਾ ਕਰ ਕੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਖਰੀਦ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ’ਚ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀ ਫ਼ਸਲ ਦਾ ਦਾਣਾ-ਦਾਣਾ ਮੰਡੀਆਂ ਵਿਚੋਂ ਖਰੀਦ ਕੀਤਾ ਜਾਵੇਗਾ। ਐੱਸਡੀਐੱਮ ਨੇ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਅਨਾਜ ਮੰਡੀ ’ਚ ਹਰ ਲੋੜੀਂਦਾ ਪ੍ਰਬੰਧ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਆਮਦ ਹੁੰਦੇ ਹੀ ਨਾਲੋਂ-ਨਾਲ ਖਰੀਦ ਕਰਕੇ ਚੁਕਾਈ ਕਰਵਾਈ ਜਾਵੇਗੀ ਤਾਂ ਜੋ ਮੰਡੀਆਂ ’ਚ ਜਗ੍ਹਾ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਪੂਰੀ ਤਰ੍ਹਾਂ ਪੱਕੀ ਹੋਈ ਫ਼ਸਲ ਲੈ ਕੇ ਆਉਣ ਤਾ ਜੋ ਨਾਲੋਂ ਨਾਲ ਖਰੀਦ ਹੋ ਸਕੇ। ਇਸ ਮੌਕੇ ਤਹਿਸੀਲਦਾਰ ਜਿਨਸ਼ੂ ਬੰਸਲ, ਮਾਰਕਿਟ ਕਮੇਟੀ ਬਸੀ ਪਠਾਣਾਂ ਦੇ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਸਕੱਤਰ ਕੰਵਲਜੀਤ ਸਿੰਘ ਨਾਲ ਹੋਰ ਅਧਿਕਾਰੀ, ਕਰਮਚਾਰੀ, ਕਿਸਾਨ, ਆੜਤੀ, ਮਜਦੂਰ ਮੌਜੂਦ ਸਨ।