ਨੌਜਵਾਨਾਂ ਨੂੰ ਹਥਿਆਰ ਲਹਿਰਾਉਣਾ ਪਿਆ ਮਹਿੰਗਾ
ਤਿੰਨ ਨੌਜਵਾਨਾਂ ਨੂੰ ਸਰੇਆਮ ਹਥਿਆਰ ਲਹਿਰਾਉਣਾ ਪਿਆ ਮਹਿੰਗਾ
Publish Date: Thu, 16 Apr 2026 06:25 PM (IST)
Updated Date: Fri, 17 Apr 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਤਿੰਨ ਨੌਜਵਾਨਾਂ ਨੂੰ ਸ਼ਰੇਆਮ ਹਥਿਆਰ ਲਹਿਰਾਉਣੇ ਮਹਿੰਗੇ ਪੈ ਗਏ ਹਨ। ਇਸ ਸੰਬੰਧੀ ਸਰਹਿੰਦ ਅਤੇ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਤਿੰਨਾਂ ਖ਼ਿਲਾਫ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਇਕ ਮਾਮਲੇ ਵਿਚ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ ਨੇ ਸਰਹਿੰਦ ਪੁਲਿਸ ਨੂੰ ਦੱਸਿਆ ਸੀ ਕਿ ਮਨਜਿੰਦਰ ਸਿੰਘ ਤੇ ਤੇਜਿੰਦਰ ਸਿੰਘ ਵਾਸੀਆਨ ਪਿੰਡ ਤਰਖਾਣ ਮਾਜਰਾ, ਪਿੰਡ ਵਿਚ ਅਸਲਾ ਦਿਖਾ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਜਦਕਿ ਦੂਜੇ ਮਾਮਲੇ ਵਿਚ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਮੁੱਖਬਰ ਨੇ ਸੂਚਨਾ ਦਿੱਤੀ ਸੀ ਕਿ ਸੰਦੀਪ ਸਿੰਘ ਵਾਸੀ ਪਿੰਡ ਬੋਰਾਂ, ਥਾਣਾ ਬਡਾਲੀ ਆਲਾ ਸਿੰਘ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਆਪਣੀਆਂ ਪਿਸਟਲ/ਹਥਿਆਰ ਸਮੇਤ ਰੌਂਦ ਕਾਰਤੂਸ ਵੀਡੀਓ ਅੱਪਲੋਡ ਕਰ ਕੇ ਦਹਿਸ਼ਤ ਫੈਲ਼ਾਉਣ ਦੀ ਕੋਸ਼ਿਸ਼ ਕੀਤੀ ਹੈ।