ਕਾਸੋ ਆਪਰੇਸ਼ਨ ਤਹਿਤ 13 ਕਾਬੂ, ਨਸ਼ੀਲੇ ਪਦਾਰਥ ਬਰਾਮਦ
ਕਾਸੋ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ 13 ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
Publish Date: Sun, 18 Jan 2026 06:15 PM (IST)
Updated Date: Mon, 19 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਅਮਲੋਹ ਪੁਲਿਸ ਨੇ ਰਵੀ ਤੋਂ 4.35, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਸ਼ਿਵ ਕੁਮਾਰ ਤੋਂ 10 ਗ੍ਰਾਮ, ਸੀਆਈਏ ਸਟਾਫ ਨੇ ਹਰਸ਼ਪ੍ਰੀਤ ਤੋਂ 5 ਗ੍ਰਾਮ ਅਤੇ ਕਿਸ਼ਨ ਸਿੰਘ ਤੋਂ 6 ਗ੍ਰਾਮ ਹੈਰੋਈਨ ਤੇ ਮੂਲੇਪੁਰ ਪੁਲਿਸ ਨੇ ਰਾਜਵੀਰ ਸਿੰਘ ਤੋਂ 5 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਖਮਾਣੋਂ ਪੁਲਿਸ ਨੇ ਜਤਿੰਦਰ ਸਿੰਘ ਤੋਂ 60 ਖੁੱਲੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ, ਖੇੜੀ ਨੌਧ ਸਿੰਘ ਪੁਲਿਸ ਨੇ ਮੰਗਾ ਉਰਫ਼ ਸਨੀ ਤੋਂ 80 ਤੇ ਮਨਵੀਰ ਤੋਂ 60, ਬਸੀ ਪਠਾਣਾ ਪੁਲਿਸ ਨੇ ਤੇਜਿੰਦਰ ਸਿੰਘ ਤੋਂ 105, ਫਤਹਿਗੜ੍ਹ ਸਾਹਿਬ ਪੁਲਿਸ ਨੇ ਨਿਰਮਲ ਸਿੰਘ ਤੋਂ 90 ਤੇ ਸਤਨਾਮ ਸਿੰਘ ਤੋਂ 40, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਵਿੱਕੀ ਤੋਂ 120, ਬਡਾਲੀ ਆਲਾ ਸਿੰਘ ਪੁਲਿਸ ਨੇ ਮੁਹੰਮਦ ਜਾਵੇਦ ਤੋਂ 100 ਅਤੇ ਸਰਹਿੰਦ ਪੁਲਿਸ ਨੇ ਸਰਬਜੋਤ ਸਿੰਘ ਤੋਂ 100 ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਉਪਰੋਕਤ ਮਾਮਲਿਆਂ ’ਚ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।