ਸਕੂਲ ਗਈ ਵਿਦਿਆਰਥਣ ਹੋਈ ਲਾਪਤਾ, ਕੇਸ ਦਰਜ
ਸਕੂਲ ਗਈ ਵਿਦਿਆਰਥਣ ਹੋਈ ਲਾਪਤਾ, ਕੇਸ ਦਰਜ
Publish Date: Thu, 29 Jan 2026 05:28 PM (IST)
Updated Date: Thu, 29 Jan 2026 05:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਕੂਲ ਗਈ ਇਕ ਵਿਦਿਆਰਥਣ ਦੇ ਲਾਪਤਾ ਹੋ ਜਾਣ ਦੀ ਸੂਚਨਾ ਹੈ। ਇਸ ਮਾਮਲੇ ’ਚ ਫਤਹਿਗੜ੍ਹ ਸਾਹਿਬ ਪੁਲਿਸ ਨੇ ਪਿਤਾ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਕੋਲ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦੀ ਵੱਡੀ ਪੁੱਤਰੀ ਇਕ ਨਿਜੀ ਸਕੂਲ ਵਿਚ 10ਵੀਂ ਕਲਾਸ ਵਿਚ ਪੜ੍ਹਦੀ ਹੈ। ਬੀਤੇ ਦਿਨ ਉਹ ਸਕੂਲ ਗਈ ਸੀ ਪਰ ਵਾਪਸ ਨਹੀਂ ਪਰਤੀ। ਸ਼ਿਕਾਇਤ ਕਰਤਾ ਪਿਤਾ ਨੇ ਪੁਲਿਸ ਕੋਲ ਸ਼ੱਕ ਜਤਾਇਆ ਕਿ ਉਸ ਦੀ ਪੁੱਤਰੀ ਨੂੰ ਕਿਸੇ ਨਾਮਮਾਲੂਮ ਵਿਅਕਤੀ ਨੇ ਲਾਲਚ ਬਸ ਗੁਪਤ ਤੌਰ ’ਤੇ ਰੱਖਿਆ ਹੋਇਆ ਹੈ।