- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਐਸਸੀ ਭਾਈਚਾਰੇ ਦਾ ਹੋਵੇਗਾ ਅਹਿਮ ਰੋਲ : ਰਾਜੂ ਖੰਨਾ

ਪੱਤਰ, ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀਆਂ ਜਦੋਂ ਵੀ ਸੂਬੇ ਅੰਦਰ ਸਰਕਾਰਾਂ ਬਣੀਆਂ ਉਦੋਂ ਹੀ ਐਸਸੀ ਸਮਾਜ ਨੇ ਅਪਣਾ ਬਣਦਾ ਯੋਗਦਾਨ ਪਾ ਕੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਈਆਂ। 2027 ਵਿਚ ਵੀ ਐਸਸੀ ਭਾਈਚਾਰੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਐਸਸੀ ਵਿੰਗ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ ਦੇ ਸਨਮਾਨ ’ਚ ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਲੀਡਰਸ਼ਿਪ ਵੱਲੋਂ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋੜਵੰਦ ਪਰਿਵਾਰਾਂ ਨੂੰ ਵਧੇਰੇ ਸਹੂਲਤਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਆਟਾ ਦਾਲ ਦੀ ਸਕੀਮ ਪ੍ਰਮੁੱਖ ਹੈ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ, ਸਕਾਲਰਸ਼ਿਪ, ਸ਼ਗਨ ਸਕੀਮ ਅਤੇ ਹੋਰ ਵੀ ਵਧੇਰੇ ਲਾਭ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਐਸਸੀ ਸਮਾਜ ਦੇ ਵਰਕਰਾਂ ਤੇ ਆਗੂਆਂ ਨੂੰ ਸਰਕਾਰ ਅਤੇ ਪਾਰਟੀ ’ਚ ਉੱਚ ਅਹੁਦੇ ਦੇ ਕਿ ਸੇਵਾ ਕਰਨ ਦਾ ਮਾਣ ਵੀ ਦਿੱਤਾ ਗਿਆ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਚੋਟ ਕਰਦਿਆਂ ਕਿਹਾ ਕਿ ਇਸ ਸਰਕਾਰ ਨੂੰ ਲੋੜਵੰਦਾਂ ਦੀ ਭਲਾਈ ਸਕੀਮਾਂ ਵਿਚ ਕਟੌਤੀਆਂ ਹੀ ਨਹੀਂ ਕੀਤੀਆਂ ਸਗੋਂ 30 ਕਿਲੋ ਮਿਲ ਰਹੀ ਕਣਕ ਨੂੰ 5 ਕਿਲੋ ਕਰਕੇ ਗਰੀਬ ਪਰਿਵਾਰਾਂ ਦੇ ਮੂੰਹੋ ਰੋਟੀ ਵੀ ਖੋਹੀ ਹੈ। ਰਾਜੂ ਖੰਨਾ ਨੇ ਮੰਡੀਗੌਬਿੰਦਗੜ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਡਾ. ਅਰਜੁਨ ਸਿੰਘ ਨੂੰ ਮਾਣ ਸਤਿਕਾਰ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਹੈ। ਇਸ ਮੌਕੇ ਡਾ. ਅਰਜੁਨ ਸਿੰਘ ਅਮਲੋਹ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਤੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਐਸਸੀ ਵਿੰਗ ਦਾ ਜ਼ਿਲ੍ਹਾਂ ਪ੍ਰਧਾਨ ਨਿਯੁਕਤ ਕਰਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜਥੇਦਾਰ ਨਾਜ਼ਰ ਸਿੰਘ ਮੰਡੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਸੀਨੀਅਰ ਆਗੂ ਗੁਰਸਾਹਿਬ ਸਿੰਘ ਸ਼ੈਰੀ ਭਾਂਬਰੀ, ਭਿੰਦਰ ਸਿੰਘ ਮੰਡੀ,ਜਥੇਦਾਰ ਸੋਮਨਾਥ ਅਜਨਾਲੀ, ਬਾਬਾ ਨਿਸ਼ਾਨ ਸਿੰਘ, ਜਗਤਾਰ ਸਿੰਘ ਗਿੱਲ, ਰਾਜੇਸ਼ ਕੁਮਾਰ ਸ਼ਾਹੀ, ਲਾਲੀ ਭੰਗੂ, ਪ੍ਰਦੀਪ ਕੁਮਾਰ ਮਿੰਟੂ, ਚਰਨਜੀਤ ਚੰਨਾ, ਜਥੇਦਾਰ ਹਰਮੀਤ ਸਿੰਘ ਖਾਲਸਾ, ਪ੍ਰਿੰਸ ਛੱਤਵਾਲ, ਸੱਤਪਾਲ ਸਿੰਘ ਸੱਤਾ, ਯੂਥ ਆਗੂ ਸਹਿਜ ਧਾਲੀਵਾਲ, ਗੁਰਪ੍ਰੀਤ ਸਿੰਘ ਨੋਨੀ, ਬਿਕਰਮ ਸਿੰਘ ਬੀਕਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਸਿਮਰਨਜੀਤ ਸਿੰਘ ਡਿਪਟੀ, ਬੰਟੀ ਜੱਸੜਾ, ਰਾਮ ਸਿੰਘ ਮੰਡੀ ਰੌਸ਼ਨ ਸਿੰਘ ਪ੍ਰਧਾਨ, ਯਸ ਵਰਮਾ, ਕਰਮਜੀਤ ਸਿੰਘ ਗਾਂਧੀ, ਅੰਗਰੇਜ਼ ਸਿੰਘ ਲਾਡਪੁਰ, ਬਹਾਦਰ ਸਿੰਘ ਹੈਬਤਪੁਰ,ਲਾਲਾ ਸਿੰਘ ਆਹਲੂਵਾਲੀਆ, ਵਿਜੈ ਖੁਰਮੀ, ਗੁਰਜੀਤ ਸਿੰਘ ਮੰਗਾ,ਗੋਰਾ ਸਿੰਘ ਅਜਨਾਲੀ ਆਦਿ ਮੌਜੂਦ ਸਨ।