ਚੋਰਾਂ ਦੇ ਹੌਸਲੇ ਬੁਲੰਦ, ਆਂਗਨਵਾੜੀ ਕੇਂਦਰ ’ਚੋਂ ਸਿਲੰਡਰ ਤੇ ਹੋਰ ਸਾਮਾਨ ਚੋਰੀ
ਚੋਰਾਂ ਦੇ ਹੌਸਲੇ ਬੁਲੰਦ, ਆਂਗਨਵਾੜੀ ਕੇਂਦਰ ਵਿੱਚੋਂ ਸਿਲੰਡਰ ਤੇ ਹੋਰ ਸਾਮਾਨ ਚੋਰੀ
Publish Date: Sat, 04 Apr 2026 04:37 PM (IST)
Updated Date: Sat, 04 Apr 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਦੇ ਵਾਰਡ ਨੰਬਰ 10-2, ਖ਼ਵਾਜ਼ਾ ਪੀਰ ਕਾਲੋਨੀ ਦੇ ਐਲੀਮੈਂਟਰੀ ਸਕੂਲ ’ਚ ਚੱਲਦੇ ਆਂਗਣਵਾੜੀ ਸੈਂਟਰ ਵਿਖੇ ਇਕ ਗੈਸ ਸਿਲੰਡਰ, ਸਟੀਲ ਦੇ 20 ਥਾਲ ਤੇ 2 ਵੱਡੇ ਪਤੀਲੇ ਚੋਰੀ ਹੋ ਜਾਣ ਦੀ ਖ਼ਬਰ ਹੈ। ਸੈਂਟਰ ਦੀ ਆਂਗਣਵਾੜੀ ਵਰਕਰ ਹਰਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸੈਂਟਰ ਵਿਖੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਦਰਵਾਜ਼ੇ ਦਾ ਜਿੰਦਾ ਟੁੱਟਾ ਹੋਇਆ ਸੀ ਤੇ ਦਰਵਾਜ਼ਾ ਖੁੱਲ੍ਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚੋਂ ਇਕ ਗੈਸ ਸਿਲੰਡਰ, ਸਟੀਲ ਦੀਆਂ ਨਵੀਆਂ 20 ਥਾਲੀਆਂ ਅਤੇ ਦੋ ਵੱਡੇ ਪਤੀਲੇ ਢੱਕਣਾਂ ਸਮੇਤ ਗਾਇਬ ਸਨ। ਇਸ ਮੌਕੇ ਜਦੋਂ ਉਨ੍ਹਾਂ ਸਕੂਲ ਦੇ ਸਟਾਫ਼ ਮੈਂਬਰਾਂ ਸਮੇਤ ਆਲੇ-ਦੁਆਲੇ ਪਤਾ ਕੀਤਾ ਤੇ ਸਕੂਲ ਦੇ ਕੈਮਰਿਆਂ ਵਿਚ ਚੈੱਕ ਕੀਤਾ ਤਾਂ 2 ਅਪ੍ਰੈਲ ਦੀ ਰਾਤ ਨੂੰ ਕਰੀਬ 9: 15 ਵਜੇ ਦੇ ਕਰੀਬ 2 ਜਵਾਨ ਲੜਕੇ ਸਕੂਲ ਦੇ ਪਿਛਲੇ ਪਾਸਿਓਂ ਦੀ ਕੰਧ ਟੱਪ ਕੇ ਅੰਦਰ ਆਉਂਦੇ ਨਜ਼ਰ ਆ ਰਹੇ ਹਨ, ਜਿਹੜੇ ਕਿ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਮੌਕੇ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਰਹਿੰਦ ਪੁਲਿਸ ਚੌਂਕੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਮੌਕੇ ਆਂਗਣਵਾੜੀ ਹੈਲਪਰ ਇੰਦੂ ਬਾਲਾ, ਐਲੀਮੈਂਟਰੀ ਸਕੂਲ ਦੇ ਹੈਡ ਮੈਡਮ ਮਨਦੀਪ ਕੌਰ, ਮੈਡਮ ਸਰਿਤਾ ਸਹਿਦੇਵ, ਰੇਨੂ ਸ਼ਰਮਾ, ਹਰਵਿੰਦਰ ਕੌਰ, ਪਰਮਿੰਦਰ ਸਿੰਘ ਤੇ ਗਗਨਦੀਪ ਸਿੰਘ ਤੋਂ ਇਲਾਵਾ ਮਿਡ ਡੇਅ ਮੀਲ ਵਰਕਰ ਕੁਲਵੀਰ ਕੌਰ, ਨਿਰਮਲ ਕੌਰ ਤੇ ਗੁੜੀਆ ਆਦਿ ਵੀ ਮੌਜੂਦ ਸਨ।