ਸੰਜੀਵ ਸ਼ਰਮਾ ਬਣੇ ਭਾਰਤ ਵਿਕਾਸ ਪ੍ਰੀਸ਼ਦ ਦੇ ਨਵੇਂ ਪ੍ਰਧਾਨ
ਸੰਜੀਵ ਸ਼ਰਮਾ ਬਣੇ ਭਾਰਤ ਵਿਕਾਸ ਪ੍ਰੀਸ਼ਦ ਦੇ ਨਵੇਂ ਪ੍ਰਧਾਨ
Publish Date: Mon, 16 Mar 2026 05:07 PM (IST)
Updated Date: Mon, 16 Mar 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਦੇ ਜਨਰਲ ਹਾਊਸ ਦੀ ਮੀਟਿੰਗ ਮੌਜੂਦਾ ਪ੍ਰਧਾਨ ਸੁਰੇਸ਼ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੈਸ਼ਨ 2026-27 ਲਈ ਨਵੀਂ ਟੀਮ ਦੀ ਚੋਣ ਕੀਤੀ ਗਈ। ਚੋਣ ਕਰਵਾਉਣ ਲਈ ਸਟੇਟ ਵੱਲੋਂ ਵਿਸ਼ੇਸ਼ ਤੌਰ ’ਤੇ ਚੋਣ ਅਬਜ਼ਰਵਰ ਰਜੇਸ਼ ਧੀਮਾਨ, ਪੂਰਨ ਸਹਿਗਲ ਤੇ ਕਰਨੈਲ ਸਿੰਘ ਪਹੁੰਚੇ। ਸਰਬਸੰਮਤੀ ਦੇ ਨਾਲ ਸੰਜੀਵ ਸ਼ਰਮਾ ਨੂੰ ਅਗਲੇ ਸੈਸ਼ਨ ਦੇ ਲਈ ਪ੍ਰਧਾਨ, ਮੁਕੇਸ਼ ਕੁਮਾਰ ਮਿੱਕੀ ਨੂੰ ਜਨਰਲ ਸਕੱਤਰ, ਪਰਮਿੰਦਰ ਸਿੰਘ ਨੂੰ ਕੈਸ਼ੀਅਰ, ਸੁਰੇਸ਼ ਭਾਰਦਵਾਜ ਨੂੰ ਪੈਟਰਨ, ਅਨਿਲ ਗੁਪਤਾ ਨੂੰ ਚੇਅਰਮੈਨ, ਦੀਪਕ ਤਲਵਾੜ ਵਾਈਸ ਚੇਅਰਮੈਨ, ਸੀਨੀਅਰ ਵਾਈਸ ਪ੍ਰਧਾਨ ਮਹਿੰਦਰ ਪਾਲ ਵਿੱਕੀ, ਵਾਈਸ ਪ੍ਰਧਾਨ ਰਜੇਸ਼਼ ਸ਼ਰਮਾ, ਜੁਆਇੰਟ ਸੈਕਟਰੀ ਹਰਜਿੰਦਰ ਸੂਦ ਲੱਕੀ, ਜੁਆਇੰਟ ਕੈਸ਼ੀਅਰ ਸੰਜੀਵ ਕੁਮਾਰ ਦੀਪੂ ਨੂੰ ਚੁਣਿਆ ਗਿਆ। ਮੀਟਿੰਗ ਵਿਚ ਐਡਵੋਕੇਟ ਲਲਿਤ ਕੁਮਾਰ ਨੇ ਪਿਛਲੇ ਮਹੀਨਿਆਂ ਦੇ ਵਿਚ ਹੋਏ ਪ੍ਰੋਜੈਕਟਾਂ ਦੀ ਰਿਪੋਰਟ ਪੜ੍ਹੀ ਅਤੇ ਮਾਰਚ ਵਿਚ ਹੋਣ ਵਾਲੇ ਪ੍ਰੋਜੈਕਟਾਂ ਦਾ ਵੇਰਵਾ ਦੱਸਿਆ। ਨਵੇਂ ਪ੍ਰਧਾਨ ਸੰਜੀਵ ਸ਼ਰਮਾ ਨੇ ਸਾਰੇ ਹਾਊਸ ਦਾ ਉਨ੍ਹਾਂ ਵਿਚ ਅਤੇ ਉਨ੍ਹਾਂ ਦੀ ਨਵੀਂ ਟੀਮ ਵਿਚ ਵਿਸ਼ਵਾਸ ਰੱਖਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਾਰਿਆਂ ਤੋਂ ਸਹਿਯੋਗ ਲਈ ਬੇਨਤੀ ਕੀਤੀ। ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼਼ ਧੀਮਾਨ ਨੇ ਦੱਸਿਆ ਕਿ ਪ੍ਰੀਸ਼ਦ ਦੀ ਇਹ ਪਰੰਪਰਾ ਹੈ ਕਿ ਸੰਸਥਾ ਵਿਚ ਕਦੇ ਵੀ ਵੋਟਾਂ ਨਹੀਂ ਪੈਂਦੀਆਂ ਸਗੋਂ ਹਰ ਪਿਛਲੇ 30 ਵਰਿਆਂ ਤੋਂ ਲਗਾਤਾਰ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਸਰਬ ਸੰਮਤੀ ਨਾਲ ਹੀ ਚੁਣੇ ਜਾਂਦੇ ਹਨ। ਇਸ ਮੌਕੇ ਐਡਵੋਕੇਟ ਗੁਰਜੀਤ ਸਿੰਘ ਲੋਗੀ, ਕੁਨਾਲ ਦੁਪਰ, ਗੁਰਪਾਲ ਭਲਾ, ਸਚਿਨ ਸਿਡਾਨਾ, ਬਲਬੀਰ ਸਿੰਘ ਬੀਰਾ, ਨਵੀਨ ਮਰਵਾਹਾ, ਵਿਨੋਦ ਸੂਦ, ਸੁਰਿੰਦਰ ਕੁਮਾਰ ਲਹੌਰੀਆ ਆਦਿ ਮੌਜੂਦ ਸਨ।